BELA COLLEGE
BELA COLLEGE
ਬੇਲਾ ਕਾਲਜ ਵਿਖੇ ਆਈ.ਆਈ.ਐਫ਼.ਐਲ. ਬੈਂਕ ਵੱਲੋਂ ਬੂਟੇ ਦਾਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਇੰਡੀਆ ਇੰਨਫੋਲਾਈਨ ਫਾਈਨੈਂਸ ਲਿਮਟਿਡ, ਚਮਕੌਰ ਸਾਹਿਬ ਬ੍ਰਾਂਚ ਵੱਲੋਂ ਬੂਟੇ ਦਾਨ ਕੀਤੇ ਗਏ। ਇਸ ਮੌਕੇ ਕਾਲਜ ਵਿਖੇ ਵਿਸ਼ੇਸ ਤੌਰ ਤੇ ਬੈਂਕ ਮੈਨੇਜਰ ਸ. ਪਰਮਿੰਦਰ ਸਿੰਘ, ਸਟਾਫ ਮੈਂਬਰ ਗੀਤਾਂਜਲੀ ਵਸ਼ਿਸਟ, ਕੀਰਤੀ ਚੌਧਰੀ ਅਤੇ ਸ. ਜਗਰੂਪ ਸਿੰਘ ਨੇ ਪਹੁੰਚ ਕੀਤੀ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਾਲਜ ਸਟਾਫ ਮੈਂਬਰਾਂ ਦੀ ਹਾਜ਼ਰੀ ਵਿੱਚ ਬੂਟੇ ਪ੍ਰਾਪਤ ਕੀਤੇ ਅਤੇ ਇਹਨਾਂ ਨੂੰ ਕਾਲਜ ਦੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਈ ਰੱਖਣ ਲਈ ਵੱਖ-ਵੱਖ ਥਾਵਾਂ ਤੇ ਲਗਾਇਆ। ਡਾ. ਸ਼ਾਹੀ ਨੇ ਬੈਂਕ ਸਟਾਫ ਅਤੇ ਕਾਲਜ ਸਟਾਫ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਅਤੇ ਸੰਭਾਲ ਸਾਡੀ ਸਭ ਦੀ ਮੁੱਢਲੀ ਜ਼ਿੰਮੇਵਾਰੀ ਬਣ ਜਾਣਾ ਚਾਹੀਦਾ ਹੈ। ਇਸ ਵਕਤ ਅਨੇਕਾਂ ਔਕੜਾਂ ਨਾਲ ਜੂਝ ਰਹੇ ਸੰਸਾਰ ਅਤੇ ਧਰਤੀ ਨੂੰ ਰੁੱਖ ਬਹੁਤ ਹੀ ਵੱਡੀ ਅਹਿਮ ਭੂੁਮਿਕਾ ਅਦਾ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ। ਉਹਨਾਂ ਬੈਂਕ ਦਾ ਵਾਤਾਵਰਨ ਦੀ ਸੰਭਾਲ ਵਿਚ ਬੂਟਾ ਦਾਨ ਮੁਹਿੰਮ ਦੀ ਪਹਿਲਕਦਮੀ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ, ਲੈਫ਼ਟੀਨੈਂਟ ਪ੍ਰਿਤਪਾਲ ਸਿੰਘ, ਡੀ.ਪੀ. ਅਮਰਜੀਤ ਸਿੰਘ, ਡਾ. ਸੁਰਜੀਤ ਕੌਰ, ਡਾ. ਅਣਖ ਸਿੰਘ, ਪੋ੍ਰ. ਗੁਰਿੰਦਰ ਸਿੰਘ, ਪੋ੍ਰ. ਰੁਪਿੰਦਰ ਕੌਰ ਅਤੇ ਸਮੁੱਚਾ ਸਟਾਫ ਹਾਜ਼ਰ ਸੀ।