img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2021

List all News & Events

ਬੇਲਾ ਕਾਲਜ ਨੇ ਫੂਡ ਪ੍ਰੋਸੈਸਿੰਗ ਦੇ ਮੈਨੂਅਲ ਰਿਲੀਜ਼ ਕੀਤੇ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਬੀ.ਵਾਕ ਫੂਡ ਪ੍ਰੋਸੈਸਿੰਗ ਦੇ ਪੰਜ ਮੈਨੂਅਲ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਰਿਲੀਜ਼ ਕੀਤੇ। ਇਸ ਦੀ ਜਾਣਕਾਰੀ ਦਿੰਦਿਆਂ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੇ ਅਧਿਆਪਕ ਇਹਨਾਂ ਨੂੰ ਤਿਆਰ ਕਰਨ ਲਈ ਪਿਛਲੇ ਤਿੰਨ ਸਾਲ ਤੋਂ ਮਿਹਨਤ ਕਰ ਰਹੇ ਹਨ। ਵਿਭਾਗ ਮੁਖੀ ਡਾ. ਮਮਤਾ ਅਰੋੜਾ ਦੀ ਦੇਖ ਰੇਖ ਵਿੱਚ 13 ਅਧਿਆਪਕਾਂ ਨੇ ਮਿਲ ਕੇ ਇਸ ਲਈ ਦਿਨ ਰਾਤ ਇੱਕ ਕਰਕੇ ਵਿਿਦਆਰਥੀਆਂ ਲਈ ਬਹੁਤ ਵਧੀਆ ਉਪਰਾਲਾ ਕੀਤਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਭਰ ਵਿੱਚ ਫੂਡ-ਪ੍ਰੋਸੈਸਿੰਗ ਵਿੱਚ ਵਿਕਾਸ ਅਤੇ ਸਮਾਜਿਕ ਆਰਥਿਕ ਪ੍ਰਭਾਵ ਦੀ ਵੱਡੀ ਸੰਭਾਵਨਾ ਹੈ ਕਿਉਂਕਿ ਇਹ ਛੋਟੇ ਪੱਧਰ ਤੇ ਘੱਟ ਖਰਚਾ ਕਰਕੇ ਰੋਜਗਾਰ ਦੀਆਂ ਸੰਭਾਵਨਾ ਨੂੰ ਵਧਾੳਂੁਦਾ ਹੈ। ਇਹ ਖੇਤਰ ਖੇਤੀਬਾੜੀ ਅਤੇ ਉਦਯੋਗ ਦੇ ਵਿੱਚ ਇੱਕ ਮਹੱਤਵਪੂਰਨ ਲੰਿਕ ਦਾ ਕੰਮ ਕਰਦਾ ਹੈ। ਇਸ ਤਰ੍ਹਾ ਇਹ ਨੌਕਰੀ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦੇ ਨਾਲ-ਨਾਲ ਸੰਭਾਲ, ਤਕਨੀਕਾਂ, ਪ੍ਰੋਸੈਸਿੰਗ, ਪੈਕੇਜਿੰਗ, ਸਟੋਰੇਜ, ਆਵਾਜਾਈ ਅਤੇ ਵੰਡ ਦੇ ਨਾਲ-ਨਾਲ ਭੋਜਨ ਉਤਪਾਦਾਂ ਦੀ ਮਾਰਕੀਟਿੰਗ ਨੂੰ ਵੀ ਕਵਰ ਕਰਦਾ ਹੈ। ਕਾਲਜ ਵਿੱਚ ਚਲਦੇ ਬੀ. ਵਾਕ. ਫੂਡ ਪ੍ਰੋਸੈਸਿੰਗ, ਬੀ. ਵਾਕ. ਰੀਟੇਲ ਮੈਨੇਜਮੈਂਟ ਅਤੇ ਬੀ. ਵਾਕ. ਰੀਨਿਊਵਲ ਐਨਰਜੀ ਵਿੱਚ ਨਿਕਾਸ ਦੇ ਕਈ ਵਿਕਲਪ ਹਨ, ਜਿਸ ਵਿੱਚ ਇੱਕ ਸਾਲ ਤੋ ਬਾਅਦ ਡਿਪਲੋਮਾ, 2 ਸਾਲ ਪੂਰਾ ਕਰਨ ਤੋਂ ਬਾਅਦ ਵਿਿਦਆਰਥੀਆਂ ਨੂੰ ਅਡਵਾਂਸ ਡਿਪਲੋਮਾ ਮਿਲਦਾ ਹੈ ਤੇ ਤਿੰਨ ਸਾਲ ਪੂਰੇ ਕਰਨ ਤੇ ਡਿਗਰੀ ਮਿਲਦੀ ਹੈ। ਵਿਭਾਗ ਮੁਖੀ ਨੇ ਦੱਸਿਆ ਕਿ ਇਹਨਾਂ ਪੰਜ ਕਿਤਾਬਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਸਿਲੇਬਸ ਦੀਆਂ ਗਾਈਡਲਾਈਨਜ਼ ਮੁਤਾਬਿਕ ਤਿਆਰ ਕੀਤਾ ਗਿਆ ਹੈ। ਵਿਿਦਆਰਥੀਆਂ ਲਈ ਇਹ ਪੁਸਤਕਾਂ ਬਹੁਤ ਹੀ ਲਾਹੇਵੰਦ ਸਾਬਿਤ ਹੋਣਗੀਆਂ। ਇਹਨਾਂ ਕਿਤਾਬਾਂ ਦੇ ਲੇਖਕ ਡਾ. ਮਮਤਾ ਅਰੋੜਾ, ਬਲਪ੍ਰੀਤ ਕੌਰ, ਮਨਪ੍ਰੀਤ ਕੌਰ, ਡਾ. ਪਰਵਿੰਦਰ ਕੌਰ, ਪ੍ਰਿਆ ਰਾਣਾ, ਨਵਰੀਤ ਕੌਰ, ਲਵ ਸਿੰਗਲਾ, ਜਸਪ੍ਰੀਤ ਕੌਰ ਅਤੇ ਪਰਵੀਨ ਬੇਗਮ ਨੂੰ ਕਾਲਜ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਨੇ ਵਧਾਈ ਦਿੱਤੀ।