BELA COLLEGE
BELA COLLEGE
ਬੇਲਾ ਕਾਲਜ ਨੇ ਵਿਸ਼ਵ ਭੋਜਨ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਵਿਸ਼ਵ ਭੋਜਨ ਦਿਵਸ ਮਨਾਇਆ ਗਿਆ।ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਵਰ੍ਹੇ ਦਾ ਥੀਮ “ਪਾਣੀ ਜੀਵਨ ਹੈ, ਪਾਣੀ ਭੋਜਨ ਹੈ, ਕਿਸੇ ਨੂੰ ਪਿੱਛੇ ਨਾ ਛੱਡੋ” ਭੋਜਨ ਵਿੱਚ ਪਾਣੀ ਦੀ ਮਹੱਤਤਾ ਦਰਸਾਉਂਦਾ ਹੈ। ਇਸ ਮੌਕੇ ਫੂਡ ਪ੍ਰੋਸੈਸਿੰਗ ਸੈਕਟਰ ਸਕਿੱਲ ਕਾਂਸਲ ਦੁਆਰਾ ਆਯੋਜਿਤ ਸੈਮੀਨਾਰ “ਭੋਜਨ ਉਦਯੋਗ ਵਿੱਚ ਪਾਣੀ ਦਾ ਪ੍ਰਬੰਧਨ “ਤੇ ਚਰਚਾ ਵਿੱਚ ਫੂਡ ਪ੍ਰੋਸੈਸਿੰਗ ਦੇ 80 ਦੇ ਕਰੀਬ ਵਿਿਦਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਵਿਭਾਗ ਮੁਖੀ ਡਾ.ਮਮਤਾ ਅਰੋੜਾ ਨੇ ਦੱਸਿਆ ਕਿ ਇਸਦੇ ਮੁੱਖ ਬੁਲਾਰੇ ਸ਼੍ਰੀ ਵਿਸ਼ਾਲ ਸੂਰੀ, ਡੀ.ਜੀ.ਐਮ.ਦਵਾਰੀਕੇਸ, ਸੂਗਰ ਇੰਡਸਟਰੀਜ਼ ਅਤੇ ਸ੍ਰੀ ਸ਼ੈਲੇਦਰ ਕੁਮਾਰ ਡੀ.ਜੀ.ਐਮ. ਮਦਰ ਡੇਅਰੀ ਫਰੂਟਸ ਅਤੇ ਵੈਜੀਟੇਬਲ ਪ੍ਰ.ਲਿ. ਸਨ।ਇਸ ਤੋਂ ਬਿਨਾਂ ਰਚਨਾਤਮਕ ਵਿਅੰਜਨ ਨੂੰ ਪ੍ਰਫੁੱਲਿਤ ਕਰਨ ਲਈ ਅਧਿਆਪਕਾਂ ਨੇ ਸਾਂਝੇ ਤੌਰ ਤੇ ਭੋਜਨ ਦਾ ਪ੍ਰਬੰਧ ਕੀਤਾ। ਵਿਦਿਆਰਥੀੌਆਂ ਨੇ ਵੱਖ-ਵੱਖ ਵਿਅੰਜਨ ਤਿਆਰ ਕੀਤੇ। ਜਿਸ ਦਾ ਨਿਰਣਾ ਜੱਜਾਂ ਦੁਆਰਾ ਕੀਤਾ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ ।ਇਸ ਮੌਕੇ ਸਮੁੱਚਾ ਸਟਾਫ਼ ਹਾਜ਼ਰ ਸੀ।