img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2022

List all News & Events

ਬੇਲਾ ਕਾਲਜ ਵਿਖੇ ਹਫ਼ਤਾਵਰ ਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ ਦੁਆਰਾ ਆਯੋਜਿਤ ਹਫ਼ਤਾਵਰ ਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸਮਾਪਤੀ ਹੋਈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੂਰੇ ਭਾਰਤ ਵਿੱਚੋਂ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪਹਿਲੇ ਦਿਨ ਸਿੱਕਿਮ ਸਰਕਾਰ ਦੁਆਰਾ ਉਹਨਾਂ ਦੇ ਰਾਜ ਵਿੱਚ ਆਰਗੈਨਿਕ ਫਾਰਮਿੰਗ ਦੀਆਂ ਪਹਿਲਕਦਮੀਆਂ ਤੇ ਚਰਚਾ ਕੀਤੀ ਗਈ। ਪ੍ਰੋ. ਯੂ. ਐਨ. ਰਾਏ, ਜੋ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਸਨ, ਨੇ ਵੱਖ-ਵੱਖ ਰਿਮੋਟ ਸੈਂਟਰਾਂ ਨਾਲ ਵਿਚਾਰ ਸਾਂਝੇ ਕੀਤੇ। ਦੂਸਰੇ ਦਿਨ ਨੀਤੀ ਆਯੋਗ ਦੇ ਮਾਹਿਰਾਂ ਨੇ ਸਥਾਈ ਖੇਤੀ ਦੀ ਵਿਸਥਾਰਪੂਰਵਕ ਚਰਚਾ ਕੀਤੀ। ਤੀਸਰੇ ਦਿਨ ਮੁੰਬਈ ਤੋਂ ਸ਼੍ਰੀ ਰਾਜਿੰਦਰ ਭੱਟ, ਹਿਮਾਚਲ ਪ੍ਰਦੇਸ਼ ਤੋਂ ਸ਼੍ਰੀ ਜੋਗਿੰਦਰ ਸਿੰਘ ਅਤੇ ਹੈਦਰਾਬਾਦ ਤੋਂ ਨਰਸੇਨਾ ਕੋਪੂਲਾ ਨੇ ਪਰਮਾਕਲਰਚਰ ਦੇ ਵੱਖ-ਵੱਖ ਪੈਮਾਨਿਆਂ ਨੂੰ ਛੂਹਿਆ। ਚੌਥੇ ਦਿਨ ਸਾਗਰ ਤੋਂ ਅਕਾਸ਼ ਚੌਰਸੀਆ ਅਤੇ ਸ਼੍ਰੀ ਵਿਨੋਦ ਯਿਆਨੀ ਨੇ ਐਗਰੀਟੂਰਜਮ ਦੇ ਮੌਕਿਆਂ ਨੂੰ ਉਦਾਹਰਣਾਂ ਸਹਿਤ ਬਿਆਨ ਕੀਤਾ। ਪ੍ਰੋ. ਪੀ. ਐਲ. ਸਰੋਜ ਸਾਬਕਾ-ਡਾਇਰੈਕਟਰ ਆਈ. ਸੀ. ਏ. ਆਰ. ਡੀ. ਸੀ. ਆਰ ਪੁਟੂਰ ਨੇ ਭਾਰਤ ਵਿੱਚ ਹੌਰਟੀਕਲਚਰ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ। ਲੋਕਲ ਕੋਆਰਡੀਨੇਟਰ ਡਾ. ਮਮਤਾ ਅਰੋੜਾ ਨੇ ਪ੍ਰੋ. ਯੂ. ਐਨ. ਰਾਏ ਦਾ ਐਫ. ਡੀ. ਪੀ. ਕਰਵਾਉਣ ਲਈ ਧੰਨਵਾਦ ਕੀਤਾ। ਕਾਲਜ ਦੇ ਵੱਖ-ਵੱਖ ਅਧਿਆਪਕਾਂ ਦੁਆਰਾ ਸੁਝਾਅ ਸਾਂਝੇ ਕੀਤੇ ਗਏ। ਇਸ ਮੌਕੇ ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ ਲਵ ਸਿੰਗਲਾ, ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ ਸਮੇਤ ਸਮੂਹ ਸਟਾਫ਼ ਸਾਮਿਲ ਸੀ।