img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023

List all News & Events

ਬੇਲਾ ਕਾਲਜ ਨੇ ‘ਰੀਅਮੈਜਿੰਗ ਸਕਿੱਲ ਇੰਡੀਆ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ “ਰੀਅਮੈਜਨਿੰਗ ਸਕਿੱਲ ਇੰਡੀਆ”ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਸੈਮੀਨਾਰ ਇੰਡੀਅਨ ਕਾਊਂਸਲ ਆਫ ਸੋਸ਼ਲ ਸਾਇੰਸਿਜ਼ ਰਿਸਰਚ, ਚੰਡੀਗੜ੍ਹ ਦੇ ਸਹਿਯੋਗ ਸਦਕਾ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਨ ਦੀ ਰਸਮ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਧੁਨੀ ਨਾਲ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਸੈਮੀਨਾਰ ਸਕਿੱਲ ਇੰਡੀਆ ਮਿਸ਼ਨ ਦੀਆਂ ਗਤੀਵਿਧੀਆਂ, ਪ੍ਰਾਪਤੀਆਂ ਅਤੇ ਇਸ ਸਬੰਧੀ ਭਵਿੱਖ ਸੰਭਾਵਨਾਵਾਂ ਨੂੰ ਖੋਜਣ ਅਤੇ ਜਾਣਨ ਦੇ ਉਦੇਸ਼ ਨਾਲ ਕਰਵਾਇਆ ਗਿਆ ਹੈ। ਉਹਨਾਂ ਆਈ.ਸੀ.ਐਸ.ਐਸ.ਆਰ, ਚੰਡੀਗੜ੍ਹ ਦਾ ਧੰਨਵਾਦ ਵਿਅਕਤ ਕੀਤਾ ਕਿ ਉਹਨਾਂ ਇਸ ਸੈਮੀਨਾਰ ਨੂੰ ਨੇਪਰੇ ਚਾੜਨ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ। ਉਹਨਾਂ ਦੱਸਿਆ ਕਿ ਇਹ ਸੈਮੀਨਾਰ ਡਾ.ਮਮਤਾ ਅਰੋੜਾ (ਓਵਰਆਲ ਕੋਆਰਡੀਨੇਟਰ) ਅਤੇ ਡਾ. ਸੰਦੀਪ ਕੌਰ (ਕਨਵੀਨਰ) ਦੀ ਦੇਖ-ਰੇਖ ਅਧੀਨ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਉਦਘਾਟਨੀ ਸੰਬੋਧਨ ਵਿੱਚ ਪ੍ਰੋ. (ਡਾ.) ਦੇਵਿੰਦਰ ਮਹਿਤਾ, ਫਿਜ਼ੀਕਸ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਸੈਮੀਨਾਰ ਪ੍ਰਤੀਭਾਗੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਕਿੱਲ ਇੰਡੀਆ ਮਿਸ਼ਨ ਦਾ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ। ਉਹਨਾਂ ਕਿਹਾ ਕਿ ਕੋਈ ਵੀ ਕੌਸ਼ਲ ਸਿੱਖਣ ਨਾਲ ਹੀ ਸਿਰਫ ਇਹ ਮਿਸ਼ਨ ਪੂਰਾ ਨਹੀਂ ਹੋਵੇਗਾ ਸਗੋਂ ਆਪਣੇ ਕੌਸ਼ਲ ਵਿੱਚ ਕੁਸ਼ਲ ਹੋਣਾ ਅਤੇ ਇਸ ਕੁਸ਼ਲਤਾ ਨੂੰ ਲਾਗੂ ਕਰਨਾ ਆਉਣਾ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਜਿਨ੍ਹਾਂ ਵਿਚ ਕਿੱਤਾ ਮੁਖੀ ਕੋਰਸ ਚੱਲ ਰਹੇ ਹਨ, ਉਹਨਾਂ ਨੂੰ ਵਿਿਦਆਰਥੀਆਂ ਨੂੰ ਉਦਯੋਗਿਕ ਖੇਤਰ ਦੇ ਵਿੱਚ ਆਜ਼ਾਦੀ ਦੇਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਸਮਾਜ ਵਿੱਚ ਉਪਜ ਰਹੀਆਂ ਬੁਰੀਆਂ ਆਦਤਾਂ ਜਾਂ ਬੁਰਾਈਆਂ ਨੂੰ ਸ਼ੁਰੂ ਵਿੱਚ ਹੀ ਦਬਾ ਕੇ ਅਸੀਂ ਕੌਸ਼ਲ ਤੇ ਕੁਸ਼ਲ ਭਾਰਤ ਦਾ ਸੁਪਨਾ ਪੂਰਾ ਕਰ ਸਕਦੇ ਹਾਂ। ਉਹਨਾਂ ਨੇ ਪ੍ਰਤੀਭਾਗੀਆਂ ਨੂੰ ਆਪਣੇ ਆਲੇ –ਦੁਆਲੇ ਨੂੰ ਘੋਖਣ, ਇਸਦੀਆਂ ਮੁਸ਼ਕਿਲਾਂ ਨੂੰ ਪਛਾਣਨ ਅਤੇ ਇਸਦੇ ਸਬੰਧੀ ਹੱਲ ਕੱਢਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਸ ਨਾਲ ਹਰੇਕ ਵਿਅਕਤੀ ਨਿੱਜੀ ਤੌਰ ਤੇ ਆਪਣੀ ਕੁਸ਼ਲਤਾ ਪਛਾਣ ਸਕਦਾ ਹੈ।

ਮੁੱਖ ਬੁਲਾਰੇ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸੈਮੀਨਾਰ ਦਾ ਐਬਸਟੈ੍ਰਕਟ ਦਾ ਬੁੱਕਲੇਟ ਵੀ ਜਾਰੀ ਕੀਤਾ ਗਿਆ। ਇਸ ਉਪਰੰਤ ਪਲੇਨਰੀ ਲੈਕਚਰ ਵਿੱਚ ਵਿਸ਼ੇਸ਼ ਮਾਹਿਰ ਬੁਲਾਰਿਆਂ ਵਜੋਂ ਡਾ. ਹੇਮੰਤ ਵਿਨਾਇਕ (ਐਸੋਸੀਏਟ ਪ੍ਰੋਫੈਸਰ) ਨੈਸ਼ਨਲ ਇੰਸਟੀਚਿਊਟ ਆਫ ਟੀਚਰ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਅਤੇ ਡਾ.ਜਸਵੀਨ ਕੌਰ, ਸੀਨੀਅਰ ਫੈਕਲਟੀ ਤੇ ਸਾਬਕਾ ਚੇਅਰਪਰਸਨ, ਯੂਨੀਵਰਸਿਟੀ ਬਿਜ਼ਨਸ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸ਼ਮੂਲੀਅਤ ਕੀਤੀ। ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਡਾ. ਹੇਮੰਤ ਵਿਨਾਇਕ ਨੇ ਆਪਣੇ ਨਿੱਜੀ ਤਜਰਬਿਆਂ ਅਤੇ ਆਪਣੇ ਖੋਜ ਪ੍ਰੋਜੈਕਟਾਂ ਦੇ ਆਧਾਰ ਤੇ ਕਿੱਤਾ ਮੁਖੀ ਕੋਰਸਾਂ ਦੇ ਵਿਿਦਆਰਥੀਆਂ ਲਈ ਕੁੁਸ਼ਲਤਾ ਅਤੇ ਕੌਸ਼ਲਤਾ ਦੇ ਨਵੇਂ ਮੌਕਿਆਂ ਤੇ ਚਾਨਣਾ ਪਾਇਆ। ਉਹਨਾਂ ਨੇ ਅਨੇਕਾਂ ਹੀ ਉਦਾਹਰਨਾਂ ਦਿੱਤੀਆਂ ਜਿਨ੍ਹਾਂ ਨਾਲ ਵਿਦਆਰਥੀ ਆਪਣੇ ਲਈ ਉਦਯੋਗ ਦੇ ਨਵੇਂ ਮੌਕੇੇ ਸਿਰਜਣ ਤੇ ਵੀ ਚਰਚਾ ਕੀਤੀ। ਉਹਨਾਂ ਨੇ ਪੰਜਾਬ ਦੇ ਕਈ ਪਿੰਡਾਂ, ਸ਼ਹਿਰਾਂ ਵਿੱਚ ਚੱਲ ਰਹੇ ਛੋਟੇ ਪੱਧਰ ਦੇ ਸੈਲਫ ਹੈਲਪ ਗਰੁੱਪਾਂ, ਉੱਦਮੀਆਂ ਤਕਨੀਕ ਅਤੇ ਪੇਂਡੂ ਖੇਤਰ ਦੇ ਉਤਪਾਦਕਾਂ ਦੇ ਸਬੰਧਾਂ ਆਦਿ ਦੇ ਸਬੰਧੀ ਪੂਰਨ ਰੂਪ ਵਿੱਚ ਵਿਚਾਰ ਚਰਚਾ ਕੀਤੀ। ਇਸ ਸਬੰਧੀ ਉਹਨਾਂ ਨੇ ਪ੍ਰਤੀਭਾਗੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਮਾਹਿਰ ਬੁਲਾਰੇ ਡਾ. ਜਸਵੀਨ ਕੌਰ ਨੇ ਕੌਸ਼ਲ ਭਾਰਤ-ਕੁਸ਼ਲ ਭਾਰਤ ਅਭਿਆਨ ਤੇ ਮੁੜ ਝਾਤ ਮਾਰਨ ਅਤੇ ਇਸਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਗੱਲ ਕਰਦਿਆਂ ਉਹਨਾਂ ਨੇ ਕਰੋਨਾ ਕਾਲ ਦੌਰਾਨ ਪ੍ਰਵਾਸੀ ਮਜਦੂਰਾਂ ਅਤੇ ਖਾਸ ਕਰਕੇ ਪ੍ਰਵਾਸੀ ਮਜਦੂਰ ਔਰਤਾਂ ਦੀ ਦਸ਼ਾ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਤੇ ਚਾਨਣਾ ਪਾਇਆ। ਉਹਨਾਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਪ੍ਰਵਾਸੀ ਮਜਦੂਰਾਂ ਖਾਸ ਕਰਕੇ ਔਰਤਾਂ ਨੂੰ ਕੌਸ਼ਲ ਸਿਖਾਉਣ ਦੀ ਸਖਤ ਜਰੂਰਤ ਹੈ ਤਾਂ ਕਿ ਮੁਸ਼ਕਿਲਾਂ ਸਮੇਂ ਉਹ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਉਹਨਾਂ ਅਖੀਰ ਵਿੱਚ ਕਿਹਾ ਕਿ ਹਰੇਕ ਖੇਤਰ ਦੇ ਲੋਕਾਂ ਨੂੰ ਨਾਲ ਜੋੜ ਕੇ ਹੀ ਸਕਿੱਲ ਭਾਰਤ ਦਾ ਸੁਪਨਾ ਪੂਰਾ ਹੋ ਸਕਦਾ ਹੈ। ਇਸ ਸੈਮੀਨਾਰ ਵਿੱਚ 100 ਦੇ ਕਰੀਬ ਪ੍ਰਤੀਭਾਗੀਆਂ ਨੇ ਪੇਪਰ ਪੜਿਆ। ਸੈਮੀਨਾਰ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜਨ ਲਈ ਚਾਰ ਟੈਕਨੀਕਲ ਸੈਸ਼ਨਾਂ ਦੌਰਾਨ ਵੱਖੋ-ਵੱਖਰੇ ਉਪ-ਵਿਿਸ਼ਆਂ ਤੇ ਪ੍ਰਤੀਭਾਗੀਆਂ ਵੱਲੋਂ ਖੋਜ ਪੇਪਰ ਪੇਸ਼ ਕੀਤੇ ਗਏ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾਂ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਲੌਂਗੀਆ ਨੇ ਕਿਹਾ ਕਿ ਮੌਲਿਕ ਅਤੇ ਸਮੇਂ ਦਾ ਹਾਣੀ ਖੋਜ ਨੂੰ ਉੱਚਾ ਚੁੱਕਣਾ ਹਰੇਕ ਵਿੱਦਿਅਕ ਸੰਸਥਾ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਭਾਰਤ ਅੱਜ ਜਨਸੰਖਿਆ ਪੱਖੋਂ ਪਹਿਲੇ ਨੰਬਰ ਤੇ ਹੈ ਅਤੇ ਸਾਡੀ ਸਭ ਤੋਂ ਵੱਡੀ ਤਾਕਤ ਇਹੀ ਹੈ ਕਿ ਇਸ ਜਨਸੰਖਿਆ ਦਾ ਵੱਡਾ ਹਿੱਸਾ ਯੁਵਾ ਪੀੜੀ ਹੈ। ਇਸ ਲਈ ਸਾਡਾ ਫਰਜ ਹੈ ਕਿ ਅਸੀਂ ਇਸ ਪੀੜੀ ਨੂੰ ਰੋਜ਼ਗਾਰ ਪ੍ਰਾਪਤੀ ਦੇ ਮੌਕਿਆਂ ਉੱਤੇ ਰੋਜ਼ਗਾਰ ਸਿਰਜਣ ਦੇ ਦਿਸਹਿੱਦਿਆਂ ਵੱਲ ਤੋਰੀਏ। ਇਸ ਮੌਕੇ ਪੁੱਜੇ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ.ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਅਜਿਹੇ ਸੈਮੀਨਾਰ ਮਹੱਤਵਪੂਰਨ ਵਿਿਸ਼ਆਂ ਵਾਲੇ ਸੈਮੀਨਾਰ ਜਿੱਥੇ ਖੋਜਾਰਥੀਆਂ ਨੂੰ ਸਮੇਂ ਨੂੰ ਸਹੀ ਨਜ਼ਰੀਏ ਨਾਲ ਘੋਖਣ ਦਾ ਮੌਕਾ ਪ੍ਰਦਾਨ ਕਰਦੇ ਹਨ, ਉੱਥੇ ਹੀ ਸਰਕਾਰੀ ਨੀਤੀਆਂ ਉਲੀਕਣ ਵਿੱਚ ਵੀ ਸਮਰੱਥ ਭੂਮਿਕਾ ਅਦਾ ਕਰ ਸਕਦੇ ਹਨ। ਇਸ ਸੈਮੀਨਾਰ ਵਿੱਚ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਡਾ. ਹੇਮੰਤ ਵਿਨਾਇਕ, ਡਾ.ਸੁਮੀਤ ਕੌਰ, ਸਹਾਇਕ ਪ੍ਰੋ. ਅਰਥਸ਼ਾਸ਼ਤਰ, ਐਮਿਟੀ ਯੂਨੀਵਰਸਿਟੀ ਪੰਜਾਬ ਅਤੇ ਡਾ. ਦੀਪਿਕਾ, ਸਹਾਇਕ ਪ੍ਰੋ. ਬੇਲਾ ਕਾਲਜ ਵੱਲੋਂ ਕੀਤੀ ਗਈ। ਇਸ ਮੌਕੇ ਵਧੀਆ ਪੇਪਰ ਪੇਸ਼ ਕਰਨ ਵਾਲੇ ਪ੍ਰਤੀਭਾਗੀਆਂ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋਗਰਾਮ ਡਾ. ਸੰਦੀਪ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ। ਇਸ ਮੌਕੇ ਸੈਮੀਨਾਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਾਇਕ ਪ੍ਰੋ. ਸੁਨੀਤਾ ਰਾਣੀ, ਡਾ.ਕੁਲਦੀਪ ਕੌਰ, ਡਾ.ਨਿਰਪਇੰਦਰ ਕੌਰ, ਸਹਾਇਕ ਪ੍ਰੋ.ਹਰਲੀਨ ਕੌਰ, ਮਿਸ. ਸੀਮਾ ਠਾਕੁਰ, ਸਹਾਇਕ ਪ੍ਰੋ.ਇਸ਼ੂ ਬਾਲਾ, ਸਹਾਇਕ ਪ੍ਰੋ.ਪਰਮਿੰਦਰ ਕੌਰ ਅਤੇ ਸਮੂਹ ਸਟਾਫ ਹਾਜਰ ਸੀ