img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023-24

List all News & Events

ਬੇਲਾ ਕਾਲਜ ਵਿਖੇ ਲਗਾਈ ਗਈ “ਵਿਮੈਨ ਸੈਲਫ਼ ਡਿਫ਼ੈਂਸ ਵਰਕਸ਼ਾਪ”



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਇੰਟਰਨਲ ਕੰਪਲੇਂਟ ਸੈੱਲ ਵੱਲੋਂ ਲੜਕੀਆਂ ਲਈ ਵਿਸ਼ੇਸ਼ ਤੌਰ ਤੇ “ਵਿਮੈਨ ਸੈਲਫ਼ ਡਿਫ਼ੈਂਸ ਵਰਕਸ਼ਾਪ ਆੱਨ ਫਾਇੰਡ ਯੂਅਰ ਇਨਰ ਸਟਰਂੈਥਜ਼” ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੇ ਗੋਲਡਨ ਜੁਬਲੀ ਵਰ੍ਹਿਆਂ ਦੇ ਜਸ਼ਨਾਂ ਦੇ ਸੰਦਰਭ ਵਿੱਚ ਸੰਸਥਾ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਕਾਲਜ ਵਿੱਚ ਦੋ ਰੋਜ਼ਾ ਆਤਮ ਸੁਰੱਖਿਆ ਵਰਕਸ਼ਾਪ ਲਗਾਈ ਗਈ।ਇਹ ਵਰਕਸ਼ਾਪ ਆਈ.ਸੀ.ਸੀ. ਕਨਵੀਨਰ ਪੋ੍ਰ. ਪਰਮਿੰਦਰ ਕੌਰ ਦੀ ਦੇਖ-ਰੇਖ ਅਧੀਨ ਕਰਵਾਈ ਗਈ।ਇਸ ਵਿੱਚ ਸ਼੍ਰੀ ਨੀਲ ਕਮਲ ਧੀਮਾਨ, ਮਾਰਸ਼ਲ ਆਰਟਸ ਕੋਚ ਨੇ ਬਤੌਰ ਟੇ੍ਰਨਰ ਸ਼ਿਰਕਤ ਕੀਤੀ।ਉਹਨਾਂ ਨੇ ਵਿਦਿਆਰਥਣਾਂ ਨੂੰ ਆਤਮ ਸੁਰੱਖਿਆ ਦੀ ਮਹੱਤਤਾ ਅਤੇ ਇਸ ਨੂੰ ਪ੍ਰਯੋਗ ਵਿੱਚ ਲਿਆਉਣ ਦੇ ਗੁਰ ਦੱਸੇ।ਇਸ ਵਿੱਚ ਕਾਲਜ ਦੇ ਸਾਰੇ ਵਿਭਾਗਾਂ ਦੀਆਂ 200 ਦੇ ਕਰੀਬ ਵਿਦਿਆਰਥਣਾਂ ਨੇ ਹਿੱਸਾ ਲਿਆ।ਸ਼੍ਰੀ ਧੀਮਾਨ ਨੇ ਵਿਿਦਆਰਥਣਾਂ ਨੂੰ ਮੁਸ਼ਕਿਲ ਪਰਸਥਿਤੀਆਂ ਵਿੱਚ ਆਪਣੀ ਸਰੁੱਖਿਆ ਕਰਨ ਦੇ ਅਨੇਕਾਂ ਗੁਰ ਸਮਝਾਏ।ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਵਿਿਦਆਰਥੀਆਂ ਵਿੱਚ ਚੇਤਨਤਾ ਅਤੇ ਲੰਿਗ ਸਵੇਦਨਸ਼ੀਲਤਾ ਨੂੰ ਵਧਾਵਾ ਦੇਣ ਹਿੱਤ ਵੱਖੋ-ਵੱਖਰੀਆਂ ਗਤੀਵਿਧੀਆਂ ਮੌਜੂਦਾ ਸਿੱਖਿਅਕ ਪ੍ਰਣਾਲੀ ਦਾ ਮਹੱਤਵਪੂਰਨ ਅੰਗ ਹਨ।ਉਹਨਾਂ ਨੇ ਇੰਟਰਨਲ ਕੰਪਲੇਂਟ ਸੈੱਲ ਦੇ ਸਮੂਹ ਮੈਂਬਰਾਂ ਨੂੰ ਇਸ ਵਰਕਸ਼ਾਪ, ਜਿਸ ਦੁਆਰਾ ਵਿਦਿਆਰਥਣਾਂ ਖਾਸ ਤੌਰ ਤੇ ਆਪਣੇ ਲਈ ਸੁਰੱਖਿਆ ਤਕਨੀਕਾਂ ਸਿੱਖ ਸਕਦੀਆਂ ਹਨ, ਦੀ ਸਫ਼ਲਤਾ ਤੇ ਵਧਾਈ ਦਿੱਤੀ।ਵਰਕਸ਼ਾਪ ਦੀ ਸਮਾਪਤੀ ਤੇ ਸ਼੍ਰੀ ਨੀਲ ਕਮਲ ਧੀਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਮਮਤਾ ਅਰੋੜਾ,ਪੋ੍ਰ. ਸੁਨੀਤਾ ਰਾਣੀ,ਪੋ੍ਰ. ਮਨਪ੍ਰੀਤ ਕੌਰ, ਡਾ. ਸੰਦੀਪ ਕੌਰ, ਡਾ. ਕੁਲਦੀਪ ਕੌਰ, ਡਾ. ਦੀਪਿਕਾ ਅਤੇ ਪੋ੍ਰ. ਰੁਪਿੰਦਰ ਕੌਰ ਹਾਜ਼ਰ ਸਨ।