img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2023

List all News & Events

ਬੇਲਾ ਕਾਲਜ ਵਿਖੇ ਮਨਾਇਆ ਤੀਆਂ ਦਾ ਮੇਲਾ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਇੰਟਰਨਲ ਸੈੱਲ ਵੱਲੋਂ ਸਮੂਹ ਸਟਾਫ ਦੇ ਸਹਿਯੋਗ ਸਦਕਾ ਤੀਆਂ ਦਾ ਮੇਲਾ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਤੀਆਂ ਦਾ ਇਤਿਹਾਸ ਬੇਸ਼ੱਕ ਗੌਰਵਮਈ ਨਹੀਂ ਹੈ ਪ੍ਰੰਤੂ ਸਮੇਂ ਦੇ ਅਨੁਸਾਰ ਬਦਲਦੇ ਰੂਪਾਂ ਨੇ ਇਸਦੀ ਪ੍ਰੀਭਾਸ਼ਾ ਬਦਲ ਦਿੱਤੀ ਹੈ। ਅੱਜ ਇਹ ਤਿਓਹਾਰ ਸਾਰੀਆਂ ਧੀਆਂ ਲਈ ਖੁਸ਼ੀ, ਪਿਆਰ ਅਤੇ ਖੇੜੇ ਦਾ ਪ੍ਰਤੀਕ ਹੈ। ਉਹਨਾਂ ਨੇ ਦੱਸਿਆ ਕਿ ਬੇਲਾ ਕਾਲਜ ਦਾ ਇੰਟਰਨਲ ਕੰਪਲੇਂਟ ਸੈੱਲ ਸਮੇਂ-ਸਮੇਂ ਤੇ ਔਰਤ ਵਰਗ ਨਾਲ ਸਬੰਧਤ ਗਤੀਵਿਧੀਆਂ ਉਲੀਕਦਾ ਹੈ ਅਤੇ ਇਹਨਾਂ ਨੂੰ ਸੰਜੀਦਗੀ ਨਾਲ ਨੇਪਰੇ ਚਾੜ੍ਹਦਾ ਹੈ। ਇਸ ਮੌਕੇ ਬੋਲਦਿਆਂ ਆਈ.ਸੀ.ਸੀ. ਸੈੱਲ ਕਨਵੀਨਰ ਸਹਾਇਕ ਪ੍ਰੋ. ਪਰਮਿੰਦਰ ਕੌਰ ਨੇ ਕਿਹਾ ਕਿ ਤੀਆਂ ਅੱਜ ਪੰਜਾਬ ਅਤੇ ਇਸਦੀਆਂ ਮੁਟਿਆਰਾਂ ਦੇ ਸਮੇਂ ਦੇ ਬਦਲਦੇ ਪਰਿਪੇਖਾਂ ਵਿੱਚ ਨਵੇਂ ਦਿਸਹਿੱਦਿਆਂ ਦੀ ਤਰਜ਼ਮਾਨੀ ਕਰਦਾ ਹੈ ਅਤੇ ਸਭ ਲਈ ਖੁਸ਼ੀ ਅਤੇ ਨਵੀਂ ਰੁੱਤ ਦਾ ਪ੍ਰਤੀਕ ਹੈ। ਇਸ ਮੌਕੇ ਕਾਲਜ ਵਿੱਚ ਸਟਾਫ ਅਤੇ ਵਿਿਦਆਰਥੀਆਂ ਲਈ ਵੱਖੋ-ਵੱਖਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਕਾਲਜ ਦੇ ਵਿਹੜੇ ਪੀਂਘ ਵੀ ਪਾਈ ਗਈ। ਇਸ ਮੌਕੇ ਤੀਆਂ ਦੇ ਇਤਿਹਾਸ, ਔਰਤਾਂ ਦੀ ਸਮਾਜ ਦੀ ਉਸਾਰੂ ਸਿਰਜਣਾ ਵਿੱਚ ਭੂਮਿਕਾ ਅਤੇ ਉਹਨਾਂ ਦੇ ਆਪੇ ਦੇ ਸੰਦਰਭ ਵਿੱਚ ਰੱਖਿਆਤਮਕ ਰਵੱਈਆ ਅਪਣਾਉਣ ਜਿਹੇ ਵਿਿਸ਼ਆਂ ਤੇ ਵਿਚਾਰ ਚਰਚਾ ਵੀ ਕੀਤੀ ਹੈ। ਪ੍ਰੋਗਰਾਮ ਦਾ ਸ਼ਿਖਰ ਲੋਕ ਨਾਚ ਗਿੱਧਾ ਦੇ ਨਾਲ ਸੰਪੂਰਨ ਹੋਇਆ। ਇਹ ਪੋ੍ਰਗਰਾਮ ਸਹਾਇਕ ਪ੍ਰੋ. ਸੁਨੀਤਾ ਰਾਣੀ ਅਤੇ ਡਾ. ਹਰਪ੍ਰੀਤ ਕੌਰ ਦੀ ਸੁਚੱਜੀ ਨਿਗਰਾਨੀ ਅਧੀਨ ਕਰਵਾਇਆ ਗਿਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਡਾ.ਸੰਦੀਪ ਕੌਰ ਅਤੇ ਸਹਾਇਕ ਪ੍ਰੋ. ਪ੍ਰੀਤਕਮਲ ਕੌਰ, ਸਹਾਇਕ ਪ੍ਰੋ. ਗਗਨਦੀਪ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਿਦਆਰਥੀ ਮੌਜੂਦ ਸਨ।