img BELA COLLEGE BELA COLLEGE

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ

Amar Shaheed Baba Ajit Singh Jujhar Singh Memorial College

BEAL COLLEGE
Phone Number

+91 1881-263533

bg-banner
shape

College News

Campus News & Events 2026

List all News & Events


ਬੇਲਾ ਕਾਲਜ ਵਿਖੇ ‘ਸਸਟੇਨੇਬਲ ਡਿਵੈੱਲਪਮੈਂਟ ਗੋਲਜ਼’ ਪੁਸਤਕ ਲੋਕ ਅਰਪਣ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸੰਸਥਾ ਦੇ ਪੋਸਟ ਗ੍ਰੈਜੂਏਟ ਲੈਂਗੂਏਜ਼ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਡਾ. ਸੰਦੀਪ ਕੌਰ ਦੀ ਪੁਸਤਕ “ਸਸਟੇਨੇਬਲ ਡਿਵੈੱਲਪਮੈਂਟ ਗੋਲਜ਼” ਲੋਕ ਅਰਪਣ ਕੀਤੀ ਗਈ। ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਕਿਤਾਬ ਬਹੁਤ ਹੀ ਮਹਤਵਪੂਰਨ ਵਿਸ਼ੇ ਨਾਲ ਸੰਬੰਧਿਤ ਹੈ ਅਤੇ ਸਸਟੇਨੇਬਿਿਲਟੀ ਬਾਰੇ ਜਾਗਰੂਕਤਾ ਅਜੋਕੇ ਸਮੇਂ ਦੀ ਜ਼ਰੂਰਤ ਹੈ। ਇਹ ਕਿਤਾਬ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਇਸ ਬਾਰੇ ਚਰਚਾ ਕਰਦੀ ਹੈ ਅਤੇ ਇਹ ਇਸ ਖੇਤਰ ਵਿੱਚ ਇੱਕ ਵਧੀਆ ਕਦਮ ਹੈ। ਇਹ ਕਿਤਾਬ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਮੈਂਬਰ ਸ. ਗੁਰਮੇਲ ਸਿੰਘ ਵੱਲੋਂ ਪ੍ਰਿੰਸੀਪਲ, ਡਾ. ਸੈਲੇਸ਼ ਸ਼ਰਮਾ, ਪ੍ਰਿੰਸੀਪਲ ਮੇਹਰ ਸਿੰਘ, ਪ੍ਰਿੰਸੀਪਲ ਨੀਤੂ ਸ਼ਰਮਾ ਅਤੇ ਸਮੂਹ ਸਟਾਫ ਮੈਂਬਰਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ। ਸ. ਵਿਸਕੀ ਨੇ ਪੁਸਤਕ ਦਾ ਸੰਪਾਦਨ ਕਰਨ ਤੇ ਡਾ. ਸੰਦੀਪ ਕੌਰ ਨੂੰ ਇਸ ਮਹੱਤਵਪੂਰਨ ਵਿਸ਼ੇ ਨੂੰ ਛੁੂਹਣ ਲਈ ਵਧਾਈ ਦਿੱਤੀ। ਡਾ. ਸੰਦੀਪ ਨੇ ਇਸ ਮੌਕੇ ਦੱਸਿਆ ਕਿ ਪੁਸਤਕ ਵਿੱਚ ਸਸਟੇਨੇਬਿਿਲਟੀ ‘ਤੇ ਵੱਖੋ-ਵੱਖਰੇ ਪਰਿਪੇਖਾਂ ਨਾਲ ਚਰਚਾ ਕਰਦੇ ਉੱਨੀ ਅਧਿਆਏ ਹਨ। ਇਸ ਵਿੱਚ ਦੇਸ਼ ਦੇ ਵੱਖੋ-ਵੱਖਰੇ ਅਧਿਆਪਨ ਵਰਗ ਅਤੇ ਖੋਜ ਵਰਗ ਨਾਲ ਸੰਬੰਧਿਤ ਲੇਖਕਾਂ ਦੇ ਵਿਚਾਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਨੇ ਮੈਨੇਜਰ ਸ. ਵਿਸਕੀ ਅਤੇ ਪ੍ਰਿੰਸੀਪਲ ਡਾ. ਸ਼ਾਹੀ ਦਾ ਉਨ੍ਹਾਂ ਦੇ ਇਸ ਕਿਤਾਬ ਦੀ ਸਰੰਚਨਾ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਵਿਅਕਤ ਕੀਤਾ।