BELA COLLEGE
BELA COLLEGE
ਬੇਲਾ ਕਾਲਜ ਨੇ ਅੰਤਰ-ਰਾਸ਼ਟਰੀ ਪੱਧਰ ਤੇ ਕਨੋਇੰਗ ਅਤੇ ਕਾਈਕਿੰਗ ਖੇਡ ਅਤੇ ਖੇਲੋ ਇੰਡੀਆ ਖੇਡਾਂ ਵਿੱਚ ਛੱਡੀ ਛਾਪ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਖਿਡਾਰੀਆਂ ਨੇ ਕਨੋਇੰਗ ਅਤੇ ਕਾਈਕਿੰਗ ਖੇਡ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਨਵੀਆਂ ਮੱਲਾਂ ਮਾਰੀਆਂ। ਇਸ ਮੌਕੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਅੰਤਰ-ਰਾਸ਼ਟਰੀ ਪੱਧਰ ਤੇ ਹੋਏ ਪ੍ਰੈਜੀਡੈਂਟ ਕੱਪ (ਕਨੋਇੰਗ ਅਤੇ ਕਾਈਕਿੰਗ) ਵਿੱਚ ਯੁਗੇਸ਼ ਕੁਮਾਰ ਨੇ ਹਿੱਸਾ ਲਿਆ। ਇਸ ਵਿੱਚ ਯੁਗੇਸ਼ ਕੁਮਾਰ ਨੇ ਖ- 4-1000 ਮੀਟਰ ਵਿੱਚ ਚਾਂਦੀਿ ਦਾ ਤਮਗਾ ਜਿੱਤ ਕੇ ਸਮੁੱਚੇ ਰਾਸ਼ਟਰ ਦਾ ਨਾਮ ਉੱਚਾ ਕੀਤਾ। ਇਸ ਦੇ ਨਾਲ ਹੀ ਖ-4-500 ਮੀਟਰ ਵਿੱਚ ਵੀ ਕਾਂਸੀ ਦੇ ਪਦਕ ਤੇ ਆਪਣੇ ਪ੍ਰਤਿਭਾ ਨਾਲ ਕਬਜ਼ਾ ਕੀਤਾ। ਵਰਨਣਯੋਗ ਹੈ ਕਿ ਯੁਗੇਸ਼ ਕੁਮਾਰ ਨੇ ‘ਖੇਲੋ ਇੰਡੀਆ’ ਯੂਨੀਵਰਸਿਟੀ ਗੇਮਜ਼ ਵਿੱਚ ਵੀ ਦਾਅਵੇਦਾਰੀ ਪੇਸ਼ ਕੀਤੀ। ਉਸ ਨੇ ਖ -500 ਮੀਟਰ ਵਿੱਚ ਚਾਂਦੀ ਦਾ ਤਮਗਾ ਹਾਸਿਲ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫਟੀਨੈਂਟ ਪ੍ਰਿਤਪਾਲ ਸਿੰਘ, ਪੋ੍ਰ. ਅਮਰਜੀਤ ਸਿੰਘ ਅਤੇ ਖਿਡਾਰੀ ਯੁਗੇਸ਼ ਕੁਮਾਰ ਨੂੰ ਵਧਾਈ ਦਿੱਤੀ। ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਖੇਡ ਖੇਤਰ ਵਿੱਚ ਸੰਸਥਾ ਦੀਆਂ ਵੱਧਦੀਆਂ ਪੈੜਾਂ ਦਾ ਸਿਹਰਾ ਪ੍ਰਿੰਸੀਪਲ ਸ਼ਾਹੀ, ਸਰੀਰਿਕ ਸਿੱਖਿਆ ਵਿਭਾਗ ਅਤੇ ਖਿਡਾਰੀਆਂ ਦੇ ਸਿਰ ਬੰਨ੍ਹਿਆ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਪੋ੍ਰ. ਪਰਮਿੰਦਰ ਕੌਰ, ਪੋ੍ਰ. ਰਮਨਜੀਤ ਕੌਰ ਅਤੇ ਸਮੁੱਚਾ ਸਟਾਫ ਹਾਜ਼ਰ ਸੀ।