News & Events

Go Back

ਬੇਲਾ ਕਾਲਜ ਮਾਨਤਾ ਪ੍ਰਾਪਤ ਸਵੱਛਤਾ ਐਕਸ਼ਨ ਪਲਾਨ ਸੰਸਥਾ

ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ ਰੂਰਲ ਐਜੂਕੇਸ਼ਨ (ਉੱਚ ਸਿੱਖਿਆ ਵਿਭਾਗ ) ਮਨੁੱਖੀ ਸਰੋਤ ਵਿਕਾਸ ਮੰਤਰਾਲਾ ਭਾਰਤ ਸਰਕਾਰ ਨੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੂੰ ਸਵੱਛਤਾ ਕਾਰਜ ਯੋਜਨਾ ਸੰਸਥਾ ਵਜੋਂ ਮਾਨਤਾ ਦਿੱਤੀ ਹੋਈ ਹੈ। ਇਹ ਸਵੱਛਤਾ ਦੇ ਅਭਿਆਸਾਂ ਨੁੰ ਉਤਸ਼ਾਹਿਤ ਕਰਨ ਲਈ ਮੰਤਰਾਲੇ ਦੀ ਪਹਿਲ ਕਦਮੀ ਹੈ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਉਨ੍ਹਾਂ ਮੁੱਢਲੀਆਂ ਸੰਸਥਾਵਾਂ ਵਿੱਚੋਂ ਵਿੱਚ ਇੱਕ ਹੈ ਜਿਨ੍ਹਾਂ ਨੂੰ ਇਹ ਮਾਣ ਹਾਸਿਲ ਹੋਇਆ ਹੈ। ਉਨ੍ਹਾਂ ਨੇ ਸਵੱਛਤਾ ਕਾਰਜ ਯੋਜਨਾ ਦੇ ਪ੍ਰਮੁੱਖ ਉਦੇਸ਼ਾਂ ਦਾ ਵਿਸਥਾਰਪੂਰਵਕ ਵਰਨਣ ਕਰਦੇ ਹੋਏ ਕਿਹਾ ਕਿ ਬੇਲਾ ਕਾਲਜ ਸਵੱਛ ਭਾਰਤ ਮੁਹਿੰਮ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਵੇਗਾ। ਇਸ ਮੌਕੇ ਉਨ੍ਹਾਂ ਨੇ ਸਵੱਛਤਾ ਸੈੱਲ ਦੇ ਮੈਂਬਰਾਂ ਨੂੰ ਸਹੁੰ ਚੁਕਾਈ ਜਿਸ ਦੇ ਤਹਿਤ ਹਰ ਮੈਂਬਰ 100 ਘੰਟੇ ਲਈ ਸਵੱਛਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ਼-ਨਾਲ਼ 100 ਹੋਰ ਵਿਅਕਤੀਆਂ ਨੂੰ ਸਹੁੰ ਚੁਕਾਏਗਾ। ਇਸ ਤਰ੍ਹਾਂ ਨਾਲ਼ ਇੱਕ ਲੜੀ ਬਣ ਜਾਵੇਗੀ ਜੋ ਕਿ ਭਾਰਤ ਦੇ ਸਵੱਛਤਾ ਮਿਸ਼ਨ ਵਿੱਚ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਹਿੰਮ ਨੂੰ ਵਿਿਦਆਰਥੀਆਂ ਦੁਆਰਾ ਸਮਾਜ ਵਿੱਚ ਵਧੀਆ ਤਰੀਕੇ ਨਾਲ਼ ਵਿਕਸਿਤ ਕੀਤਾ ਜਾ ਸਕਦਾ ਹੈ। ਡਾ. ਮਮਤਾ ਅਰੋੜਾ ਕਨਵੀਨਰ ਸੈਪ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਟੀਚਿਆਂ ਤੇ ਕੇਂਦਰਿਤ ਰਹਾਂਗੇ ਅਤੇ ਉੱਚ ਮਾਪਦੰਡ ਪ੍ਰਾਪਤ ਪ੍ਰਾਪਤ ਕਰਾਂਗੇ। ਅਸੀਂ ਸਵੱਛ ਕੈਂਪਸ ਦੇ ਨਾਲ਼-ਨਾਲ਼, ਕੋਵਿਡ-19, ਹਰਾ –ਭਰਾ ਵਾਤਾਵਰਨ, ਚੰਗੀ ਸਿਹਤ ਅਤੇ ਤੰਦਰੁਸਤੀ, ਜਲ ਸ਼ਕਤੀ ਅਭਿਆਨ, ਊਰਜਾ, ਕੂੜਾ -ਕਰਕਟ ਦੇ ਲਈ ਪਾਲਿਸੀਆਂ ਤਿਆਰ ਕਰਕੇ ੳਨ੍ਹਾਂ ਦਾ ਮੁਲਾਂਕਣ ਕਰ ਰਹੇ ਹਾਂ। ਸਹਾਇਕ ਪ੍ਰੋ. ਅਮਰਜੀਤ ਸਿੰਘ ਨੇ ਜਲ ਸ਼ਕਤੀ ਅਭਿਆਨ ਦੀਆਂ ਗਤੀਵਿਧੀਆਂ ਨੂੰ ਵਿਸਥਾਰ ਪੂਰਵਕ ਸਾਂਝਾ ਕੀਤਾ। ਸਹਾਇਕ ਪ੍ਰੋ. ਸੁਨੀਤਾ ਰਾਣੀ ਨੇ ਸਵੱਛਤਾ ਦੇ ਉਪਰਾਲਿਆਂ ਤੇ ਚਾਨਣਾ ਪਾਇਆ। ਸਾਰੇ ਸੈੱਲਾਂ ਦੇ ਮੈਂਬਰ ਸਾਹਿਬਾਨ ਨੇ ਸਵੱਛਤਾ ਐਕਸ਼ਨ ਪਲਾਨ ਦਾ ਵਿਸ਼ਲੇਸ਼ਣ ਕੀਤਾ। ਸੈੱਲ ਨੇ ਵਿਸ਼ਵਾਸ਼ ਦਿਵਾਇਆ ਕਿ ਬੇਲਾ ਕਾਲਜ ਸਵੱਛਤਾ ਪਹਿਲਕਦਮੀਆਂ ਦੀ ਅਗਵਾਈ ਕਰੇਗਾ ਅਤੇ ਐਸ.ਏ.ਪੀ. ਨੂੰ ਵਧੀਆ ਤਰੀਕੇ ਨਾਲ਼ ਲਾਗੂ ਕਰਦਾ ਰਹੇਗਾ। ਇਸ ਮੌਕੇ ਡਾ.ਹਰਪ੍ਰੀਤ ਕੌਰ, ਸਹਾਇਕ ਪ੍ਰੋ. ਤਰਨਜੀਤ ਕੌਰ, ਸਹਾਇਕ ਪ੍ਰੋ. ਗਗਨਦੀਪ ਕੌਰ, ਸਹਾਇਕ ਪ੍ਰੋ. ਪਰਮਿੰਦਰ ਕੌਰ ਅਤੇ ਮਿਸ. ਸਮ੍ਰਿਤੀ ਸ਼ਾਮਿਲ ਸਨ।