News & Events

Go Back

ਬੇਲਾ ਕਾਲਜ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਸਾਲ ਧਰਤੀ ਦਿਵਸ ਦਾ ਵਿਸ਼ਾ ‘ਸਾਡੀ ਧਰਤੀ ਮੁੜ ਸਥਾਪਿਤ ਕਰੋ’ ਹੈ। ਉਹਨਾਂ ਦੱਸਿਆ ਧਰਤੀ ਦਿਵਸ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਸਾਡੇ ਉਪਰ ਵਿਸ਼ਵਵਿਆਪੀ ਮੌਸਮ ਦਾ ਸੰਕਟ ਵਧਦਾ ਜਾਂਦਾ ਹੈ।ਜਿਸ ਕਰਕੇ ਗਲੋਬਲ ਵਾਰਮਿੰਗ, ਪ੍ਰਦੂਸ਼ਣ ਦਾ ਵਧਣਾ, ਜੰਗਲਾਂ ਦਾ ਅਲੋਪ ਹੋਣਾ ਆਦਿ ਹੈ। ਬੇਲਾ ਕਾਲਜ ਵਿੱਚ ਧਰਤੀ ਦਿਵਸ ਨੂੰ ਇਕ ਲਹਿਰ ਦੀ ਤਰ੍ਹਾਂ ਮਨਾਇਆ ਗਿਆ। ਜਿਸ ਵਿੱਚ ਵਾਤਾਵਰਨ ਦੀ ਸਾਖਰਤਾ, ਪੁਨਰ ਪੈਦਾ ਕਰਨ ਵਾਲੀ ਖੇਤੀ, ਸਫਾਈ ਅਤੇ ਸਵੱਛਤਾ, ਜਲਵਾਯੂ ਸਾਖਰਤਾ ਅਤੇ ਯੋਗ ਦੀਆਂ ਗਤੀਵਿਧੀਆਂ ਆਫ-ਲਾਇਨ ਅਤੇ ਆਨ-ਲਾਇਨ ਕਰਵਾਈਆਂ ਗਈਆਂ। ਵਿਿਦਆਰਥੀਆਂ ਦਾ ਆਪਣੇ ਗ੍ਰਹਿ ਲਈ ਪਿਆਰ ਅਤੇ ਸਤਿਕਾਰ ਬਹੁਤ ਹੀ ਸ਼ਲਾਘਾਯੋਗ ਰਿਹਾ। ਹਿਊਮੈਨਟੀਜ਼ ਵਿਭਾਗ ਦੇ ਸਿਮਰਨਦੀਪ ਕੌਰ ਅਤੇ ਅਰਸ਼ਦੀਪ ਸਿੰਘ (ਬੀ.ਏ.-1) ਨੇ ਰੋਕ ਪੇਟਿੰਗ ਕਰਕੇ ਧਰਤੀ ਦੀ ਦੇਖ-ਭਾਲ ਕਰਨ ਦਾ ਸੁਨੇਹਾ ਦਿੱਤਾ। ਕੰਪਿਊਟਰ ਵਿਭਾਗ ਦੇ ਗੁਰਪ੍ਰੀਤ ਕੌਰ (ਬੀ.ਸੀ.ਏ.-1) ਅਤੇ ਮਨਪ੍ਰੀਤ ਕੌਰ (ਬੀ.ਸੀ.ਏ.-1) ਨੇ ਕੁਟੇਸ਼ਨ ਮੁਕਾਬਲਿਆਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ। ਫਿਜੀਕਲ ਸਾਇੰਸਜ਼ ਵਿਭਾਗ ਵਿੱਚ ਖੁਸ਼ਪ੍ਰੀਤ ਅਤੇ ਕੋਮਲਪ੍ਰੀਤ ਕੌਰ (ਬੀ.ਐਸ.ਸੀ. ਨਾਨ ਮੈਡੀਕਲ-3) ਪਰਮਿੰਦਰ ਕੌਰ (ਬੀ.ਐਸ.ਸੀ. ਨਾਨ ਮੈਡੀਕਲ-2) ਕਾਮਰਸ ਵਿਭਾਗ ਦੀ ਪਾਇਲ ਸ਼ਰਮਾ (ਬੀ.ਕਾਮ-2) ਨੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਇਸੇ ਤਰ੍ਹਾਂ ਬਾਇਓਟੈਕਨਾਲੋਜੀ ਵਿਭਾਗ ਨੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਅਤੇ ਮੈਨੇਜਮੈਂਟ ਵਿਭਾਗ ਨੇ ਕੁਇਜ ਮੁਕਾਬਲੇ ਕਰਵਾਏ। ਕਾਲਜ ਦੇ 540 ਵਿਿਦਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ।ਕਾਲਜ ਪ੍ਰਿੰਸੀਪਲ ਨੇ ਵਿਿਦਆਰਥੀਆਂ ਨੂੰ ਆਉਣ ਵਾਲੀਆਂ ਪੀੜੀਆਂ ਨੂੰ ਗ੍ਰਹਿ ਦੀ ਰੱਖਿਆ ਦੇ ਮਹੱਤਤਾ ਬਾਰੇ ਜਾਗਰੂਕ ਕਰਵਾਉਣ ਦੇ ਨਾਲ ਉਹਨਾਂ ਦੀਆਂ ਗਤੀਵਿਧੀਆਂ ਦੀ ਪ੍ਰਸੰਸਾਂ ਕੀਤੀ। ਜੇਤੂ ਵਿਿਦਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਡਾ. ਸੈਲੇਸ਼ ਸ਼ਰਮਾ, ਸਕੂਲ ਪ੍ਰਿੰਸੀਪਲ ਸ. ਅਮਰਜੀਤ ਸਿੰਘ, ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਅਸਿਸ. ਪ੍ਰੋ. ਸੁਨੀਤਾ ਰਾਣੀ, ਅਸਿਸ. ਪ੍ਰੋ. ਰਾਕੇਸ਼ ਜੋਸ਼ੀ, ਅਸਿਸ. ਪ੍ਰੋ. ਇਸੂ ਬਾਲਾ ਅਤੇ ਸਮੂਹ ਸਟਾਫ਼ ਹਾਜਰ ਸੀ।


-->