News & Events

Go Back

ਬੇਲਾ ਕਾਲਜ ਨੇ ਵਿਸ਼ਵ ਆਈ.ਪੀ.ਆਰ. ਦਿਵਸ ਮਨਾਇਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਵਿਸਵ ਆਈ.ਪੀ.ਆਰ. ਦਿਵਸ ਮਨਾਇਆ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਹਰ ਸਾਲ 26 ਅਪ੍ਰੈਲ ਨੂੰ ਇਹ ਦਿਨ ਵਿਸ਼ਵ ਬੌਧਿਕ ਜਾਇਦਾਦ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਅਸੀਂ ਨਵੀਨਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਇਹ ਦਿਵਸ ਮਨਾਉਦੇ ਹਾਂ, ਤਾਂ ਜੋ ਵਿਿਦਆਰਥੀਆਂ ਵਿੱਚ ਨਵੀਨਤਾ ਦੇ ਗੁਣ ਪਾਏ ਜਾ ਸਕਣ। ਉਹਨਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਬੌਧਿਕ ਜਾਇਦਾਦ ਦੇ ਅਧਿਕਾਰ ਹਰ ਦੇਸ਼ ਦੇ ਵਪਾਰ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ ਤੇ ਨਵੀਨਤਾ ਨੂੰ ਕਿਸੇ ਵੀ ਦੇਸ ਦੀ ਤਰੱਕੀ ਦਾ ਮੁੱਢ ਗਿਿਣਆ ਜਾਂਦਾ ਹੈ। ਉਹਨਾਂ ਇਸ ਮੌਕੇ ਤੇ ਵਿਿਦਆਰਥੀਆਂ ਵਿੱਚ ਨਾਲ ਆਨ-ਲਾਈਨ ਇੰਟਲੈਕਚੂਅਲ ਪ੍ਰਾਪਰਟੀ ਰਾਈਟਸ ਸਬੰਧੀ ਵਿਚਾਰ ਸਾਂਝੇ ਕੀਤੇ ਅਤੇ ਐਮ.ਐਸ.ਸੀ. ਅਤੇ ਬੀ.ਐਸ.ਸੀ. ਦੇ ਵਿਿਦਆਰਥੀਆਂ ਨੇ ਆਪਣਾ ਫੀਡਬੈਕ ਸਾਂਝਾ ਕੀਤਾ। ਡਾ ਮਮਤਾ ਅਰੋੜਾ, ਕਨਵੀਨਰ ਆਈ.ਪੀ.ਆਰ. ਸੈੱਲ ਨੇ ਪੀ.ਪੀ.ਟੀ. ਦੁਆਰਾ ਪੇਟੈਂਟਸ, ਟ੍ਰੇਡਮਾਰਕ, ਕਾਪੀਰਾਈਟ ਅਤੇ ਡਿਜ਼ਾਈਨਾਂ ਬਾਰੇ ਵਿਿਦਆਰਥੀਆਂ ਨੂੰ ਜਾਗਰੂਕ ਕਰਵਾਇਆ। ਇਸ ਮੌਕੇ ਆਈ.ਪੀ.ਆਰ. ਸੈੱਲ ਦੇ ਮੈਂਬਰ ਅਸਿਸ.ਪ੍ਰੋ. ਇਸੂ ਬਾਲਾ, ਅਸਿਸ.ਪ੍ਰੋ. ਮਨਪ੍ਰੀਤ ਕੌਰ, ਅਸਿਸ.ਪ੍ਰੋ. ਲਵ ਸਿੰਗਲਾ, ਅਸਿਸ.ਪ੍ਰੋ. ਗੁਰਿੰਦਰ ਸਿੰਘ, ਅਸਿਸ.ਪ੍ਰੋ. ਨੇਹਾ ਚੌਹਾਨ ਵਿਿਦਆਰਥੀਆਂ ਨਾਲ ਰੂ-ਬ-ਰੂ ਹੋਏ।


-->