News & Events

Go Back

ਬੇਲਾ ਕਾਲਜ ਦੇ ਵਿਿਦਆਰਥੀਆਂ ਨੇ 32 ਲੱਖ ਰੁਪਏ ਦੇ ਵਜੀਫੇ ਕੀਤੇ ਪ੍ਰਾਪਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪ੍ਰਬੰਧਕ ਕਮੇਟੀ ਤੇ ਸਟਾਫ਼ ਦੇ ਯਤਨਾਂ ਸਦਕਾ ਵਿਿਦਆਰਥੀਆਂ ਨੇ ਇਸ ਵਿੱਦਿਅਕ ਸ਼ੈਸ਼ਨ ਦੌਰਾਨ ਵੱਖ-ਵੱਖ ਸਕੀਮਾਂ ਤਹਿਤ 32 ਲੱਖ ਰੁਪਏ ਦੇ ਵਜੀਫ਼ੇ ਪ੍ਰਾਪਤ ਕੀਤੇ। ਇਸ ਜਾਣਕਾਰੀ ਨੂੰ ਸਾਂਝੇ ਕਰਦੇ ਹੋਏ ਕਾਲਜ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਕੈਟਾਗਰੀ ਤਹਿਤ ਜਿਵੇਂ ਕਿ ਹੋਣਹਾਰ ਤੇ ਲੋੜਵੰਦ ਵਿਿਦਆਰਥੀਆਂ ਲਈ, ਪਿਤਾ ਨਾ ਹੋਣ ਦੀ ਸੂਰਤ ਵਿੱਚ, ਸ਼ਹੀਦਾਂ ਦੇ ਬੱਚਿਆਂ ਲਈ, ਸਕੇ ਭੈਣ-ਭਰ੍ਹਾ, ਵਧੀਆ ਖਿਡਾਰੀ ਆਦਿ ਵਿਿਦਆਰਥੀਆਂ ਨੂੰ 2,08,890 ਰੁਪਏ ਦੇ ਵਜੀਫ਼ੇ ਦਿੱਤੇ ਗਏ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਅਤੇ ਸਟਾਫ਼ ਵੱਲੋਂ 19 ਤਰ੍ਹਾਂ ਦੇ ਯਾਦਗਾਰੀ ਵਜੀਫ਼ੇ ਵੀ ਹਰ ਸਾਲ ਵਿਿਦਆਰਥੀਆਂ ਨੂੰ ਦਿੱਤੇ ਜਾਂਦੇ ਹਨ।ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਡਾ. ਬੀ. ਆਰ. ਅੰਬੇਦਕਰ ਪੋਸਟ ਮੈਟ੍ਰਿਕ ਸਕੀਮ ਅਧੀਨ ਕਾਲਜ ਦੇ 294 ਵਿਿਦਆਰਥੀਆਂ ਨੂੰ ਇਸ ਸ਼ੈਸ਼ਨ ਦੌਰਾਨ ਹੁਣ ਤੱਕ 27,72,784 ਰੁਪਏ ਦੀ ਰਾਸ਼ੀ ਵਜੀਫ਼ੇ ਦੇ ਤੌਰ ਤੇ ਪੜਾਈ ਕਰਨ ਲਈ ਮਿਲ ਚੁੱਕੀ ਹੈ। ਸੈਣੀ ਚੈਰੀਟੇਬਲ ਟਰੱੱਸਟ ਰੋਪੜ ਵੱਲੋਂ 16 ਵਿਿਦਆਰਥੀਆਂ ਨੂੰ 99,000 ਰੁਪਏ ਦੇ ਵਜੀਫ਼ੇ ਦਿੱਤੇ ਗਏ ਹਨ। ਇਸੇ ਤਰ੍ਹਾ ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ, ਚੈਰੀਟੇਬਲ ਟਰੱਸਟ, ਸੀਤਾ ਰਾਮ ਜਿੰਦਲ ਫਾਊਡੇਸ਼ਨ, ਘੱਟ ਗਿਣਤੀ ਵਜੀਫਾ ਤਹਿਤ 1,13,584 ਰੁਪਏ ਦੇ ਵਜੀਫੇ ਵਿਿਦਆਰਥੀਆਂ ਨੇ ਹਾਸਿਲ ਕੀਤੇ। ਉਹਨਾਂ ਕਿਹਾ ਕਿ ਬੇਲਾ ਕਾਲਜ ਨੂੰ ਹੁਣੇ ਹੀ ਨੈਸ਼ਨਲ ਅਸੈਸਮੈਂਟ ਅਤੇ ਐਕਰੀਡੇਸ਼ਨ ਕਾਂਸਲ (ਨੈਕ) ਵੱਲੋਂ ਬਹੁਤ ਵਧੀਆ ਗਰੇਡ ਮਿਿਲਆ ਹੈ। ਭਾਰਤ ਸਰਕਾਰ ਦੇ ਐਮ.ਜੀ.ਐਨ.ਸੀ.ਆਰ.ਈ. ਵੱਲੋਂ ਬੇਲਾ ਕਾਲਜ ਨੂੰ ‘ਇੱਕ ਜਿਲਾ, ਇੱਕ ਗਰੀਨ ਚੈਂਪੀਅਨ ਅਵਾਰਡ’ ਵੀ ਮਿਿਲਆ ਹੈ। ਬੇਲਾ ਕਾਲਜ ਇਲਾਕੇ ਦੇ ਵਿਿਦਆਰਥੀਆਂ ਨੂੰ ਕਾਮਰਸ, ਆਰਟਸ, ਬਾਇਓਟੈਕਨਾਲੋਜੀ, ਨਾਨ-ਮੈਡੀਕਲ, ਕੰਪਿਊਟਰ, ਮੈਥ, ਮੈਨੇਜਮੈਂਟ, ਅਤੇ ਬੀ-ਵਾਕ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਕੋਰਸਾਂ ਵਿੱਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਬੇਲਾ ਕਾਲਜ ਦੀ ਵੈਬ-ਸਾਈਟ ਤੇ ਸ਼ੈਸ਼ਨ 2021-22 ਦਾ ਆਨ-ਲਾਈਨ ਦਾਖਲਾ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਿਆ ਹੈ।ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਾਲਜ ਨਾਲ ਜੁੜਨ ਲਈ ਕਿਹਾ ਤਾਂ ਜੋ ਵਧੀਆ ਸਮਾਜ ਸਿਰਜਣ ਵਿੱਚ ਬੇਲਾ ਕਾਲਜ ਅਹਿਮ ਯੋਗਦਾਨ ਪਾ ਸਕੇ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਅਸਿਸ.ਪ੍ਰੋ. ਸੁਨੀਤਾ ਰਾਣੀ ਤੇ ਹੋਰ ਸਮੂਹ ਸਟਾਫ਼ ਹਾਜ਼ਰ ਸੀ।