News & Events

Go Back

ਬੇਲਾ ਕਾਲਜ ਦਾ ਸੈਸ਼ਨ 2021-22 ਦਾ ਪ੍ਰਾਸਪੈਕਟਸ ਰਿਲੀਜ਼

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦਾ ਸੈਸ਼ਨ 2021-22 ਦਾ ਪ੍ਰਾਸਪੈਕਟਸ ਕਾਲਜ ਦੀ ਪ੍ਰਬੰਧਕ ਕਮੇਟੀ ਦੁਆਰਾ ਰਿਲੀਜ਼ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਪ੍ਰਾਸਪੈਕਟਸ ਵਿੱਚ ਕਾਲਜ ਵਿੱਚ ਚੱਲ ਰਹੇ ਵੱਖ-ਵੱਖ ਪੀ.ਜੀ. ਅਤੇ ਯੂ.ਜੀ. ਕੋਰਸਾਂ, ਕੰਪਿਊਟਰ, ਸਾਇੰਸ, ਬਾਇੳਟੈਕਨਾਲਜੀ, ਕਾਮਰਸ, ਮੈਥਸ, ਮੈਨੇਜਮੈਂਟ, ਹਿਊਮੈਨਟੀਜ਼, ਜਰਨੇਲਿਜ਼ਮ ਅਤੇ ਵੋਕੇਸ਼ਨਲ ਕੋਰਸਾਂ ਦੀ ਵਿਆਪਕ ਜਾਣਕਾਰੀ ਦਿੱਤੀ ਗਈ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਸੰਗਤ ਸਿੰਘ ਲੌਂਗੀਆ ਨੇ ਕਾਲਜ ਵਿੱਚ ਚੱਲ ਰਹੇ ਪ੍ਰੋਫੈਸ਼ਨਲ ਅਤੇ ਸਕਿੱਲ ਕੋਰਸਾਂ ਬਾਰੇ ਵਿਸਥਾਰਪੂਰਵਕ ਦੱਸਿਆ। ਸਕੱਤਰ ਸ. ਜਗਵਿੰਦਰ ਸਿੰਘ ਨੇ ਕਾਲਜ ਵਿੱਚ ਚੱਲ ਰਹੀਆਂ ਵੱਖ-ਵੱਖ ਕਮੇਟੀਆਂ ਦੀਆਂ ਗਤੀਵਿਧੀਆਂ ਦਾ ਨਿਰੀਖਣ ਕੀਤਾ। ਮੈਨੇਜਰ ਸ.ਸੁਖਵਿੰਦਰ ਸਿੰਘ ਵਿਸਕੀ ਨੇ 2020-21 ਵਿੱਚ ਕਾਲਜ ਦੀਆਂ ਵੱਖ-ਵੱਖ ਉੱਪਲਬਧੀਆਂ ਜਿਵੇਂ ਨੈਕ ਐਕਰੀਡੀਸ਼ਨ, ਗਰੀਨ ਚੈਂਪੀਅਨ ਐਵਾਰਡ, ਕੋਵਿਡ-19 ਦੌਰਾਨ ਸੇਵਾਵਾਂ, ਕਮਿਊਨਟੀ ਸਰਵਿਿਸਜ਼ ਦੀ ਪ੍ਰਸੰਸ਼ਾ ਕੀਤੀ। ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਨੇ ਦੱਸਿਆ ਕਿ ਬੇਲਾ ਕਾਲਜ ਦੇ ਪ੍ਰਾਸਪੈਕਟਸ ਵਿੱਚ ਕਾਲਜ ਦੇ ਹਰ ਪੱਖ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਕੋਰਸਾਂ ਦੀਆਂ ਯੋਗਤਾਵਾਂ, ਫੀਸਾਂ, ਪੜ੍ਹੇ ਜਾਣ ਵਾਲ਼ੇ ਵਿਸ਼ੇ, ਵੱਖ-ਵੱਖ ਤਰ੍ਹਾਂ ਦੇ ਵਜ਼ੀਫੇ, ਕਾਲਜ ਦੀਆਂ ਗਤੀਵਿਧੀਆਂ ਆਦਿ ਸ਼ਾਮਲ ਹਨ।ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਸੀਨੀ. ਮੀਤ ਪ੍ਰਧਾਨ ਸ.ਹਰਮਿੰਦਰ ਸਿੰਘ ਸੈਣੀ, ਵਾਈਸ ਪ੍ਰਧਾਨ ਡਾ. ਭਾਗ ਸਿੰਘ ਬੋਲ਼ਾ, ਸੰਯੁਕਤ ਸਕੱਤਰ ਸ. ਹਰਿੰਦਰ ਸਿੰਘ, ਮੈਂਬਰ ਸ. ਗਿਆਨ ਸਿੰਘ ਬੇਲਾ, ਸ. ਗੁਰਮੇਲ ਸਿੰਘ, ਸ. ਗੁਰਿੰਦਰ ਸਿੰਘ, ਡਾ. ਸੈਲੇਸ਼ ਸ਼ਰਮਾ ਡਾਇਰੈਕਟਰ ਫਾਰਮੇਸੀ ਕਾਲਜ, ਪ੍ਰਿੰਸੀਪਲ ਮਹਾਂਰਾਣੀ ਸਤਿੰਦਰ ਕੌਰ ਸਕੂਲ ਸ. ਅਮਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ।