News & Events

Go Back

ਬੇਲਾ ਕਾਲਜ ਵਿਖੇ 15ਵਾਂ ਵੈਕਸੀਨੇਸ਼ਨ ਕੈਂਪ ਲੱਗਿਆ।

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਹੈਲਥ ਵਿਭਾਗ ਵੱਲੋਂ ਐਟੀਂ ਕੋਵਿਡ ਦਾ 15ਵਾਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਦੀ ਜਾਣਕਾਰੀ ਦਿੰਦਿਆ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸ਼੍ਰੀ ਚਮਕੌਰ ਸਾਹਿਬ ਦੇ ਸਿਹਤ ਵਿਭਾਗ ਦੇ ਮੈਂਬਰ ਸਹਿਬਾਨ ਗੁਰਪ੍ਰੀਤ ਕੌਰ, ਕਮਿਊਨਿਟੀ ਹੈਲਥ ਅਫਸਰ, ਲਖਵੀਰ ਸਿੰਘ, (ਐਮ. ਪੀ. ਐਚ. ਡਬਲਿਊ.), ਉਪਾਸਨਾ (ਐਮ. ਪੀ. ਐਚ. ਡਬਲਿਊ.), ਊਸ਼ਾ ਰਾਣੀ (ਆਸ਼ਾ ਵਰਕਰ) ਲਗਾਤਾਰ ਬੇਲਾ ਕਾਲਜ ਵਿਖੇ ਸੇਵਾਵਾਂ ਦੇ ਰਹੇ ਹਨ। ਹੁਣ ਤੱਕ ਕਾਲਜ ਵਿੱਚ ਲਗਭਗ 2200 ਦੇ ਕਰੀਬ ਕੋਵਾ ਸ਼ੀਲਡ ਅਤੇ ਕੋਵੈਕਸੀਨ ਦੀ ਪਹਿਲੀ ਅਤੇ ਦੂਜੀ ਡੋਜ਼ ਦਿੱਤੀ ਜਾ ਚੁੱਕੀ ਹੈ।ਕਾਲਜ ਦੇ ਵਿਿਦਆਰਥੀ, ਸਟਾਫ ਅਤੇ ਇਲਾਕਾ ਨਿਵਾਸੀ ਬਿਨ੍ਹਾ ਕਿਸੇ ਭੀੜ-ਭੜੱਕੇ ਤੋਂ ਸਾਰੀਆਂ ਸਹੂਲਤਾਂ ਤਹਿਤ ਇਸ ਵੈਕਸੀਨੇਸ਼ਨ ਕੈਂਪ ਵਿੱਚ ਡੋਜ਼ ਲਵਾ ਰਹੇ ਹਨ ।ਉਹਨਾਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸੰਗਤ ਸਿੰਘ ਲਂੌਗੀਆ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਸ. ਜਗਵਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਹਨਾਂ ਦੀ ਅਗਵਾਈ ਹੇਠ ਬੇਲਾ ਕਾਲਜ ਇਲਾਕੇ ਦੀ ਸੇਵਾ ਕਰ ਰਿਹਾ ਹੈ ਅਤੇ ਕਰਦਾ ਰਹੇਗਾ।ਇਸ ਮੌਕੇ ਸਕੂਲ ਪ੍ਰਿੰਸੀਪਲ ਸ. ਅਮਰਜੀਤ ਸਿੰਘ, ਡਾ. ਮਮਤਾ ਅਰੋੜਾ ਅਤੇ ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ ਹਾਜ਼ਰ ਸਨ।