News & Events

Go Back

ਬੇਲਾ ਕਾਲਜ ਵਿਖੇ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਚੰਗੇ ਪੋਸ਼ਣ ਅਤੇ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ 1 ਸਤੰਬਰ ਤੋਂ 8 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸਮੁੱਚੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਭੋਜਨ ਅਤੇ ਪੋਸ਼ਣ ਲਾਜ਼ਮੀ ਹੈ। ਕੋਵਿਡ ਦੌਰਾਨ, ਤੰਦਰੁਸਤ ਭੋਜਨ ਅਤੇ ਪੋਸ਼ਣ ਬਾਰੇ ਜਾਗਰੂਕਤਾ ਫੈਲਾਉਣਾ ਹੋਰ ਲਾਜ਼ਮੀ ਹੋ ਜਾਂਦਾ ਹੈ। ਉਹਨਾਂ ਦੱਸਿਆ ਬੇਲਾ ਕਾਲਜ ਕਈ ਸਾਲਾਂ ਤੋਂ ਲਗਾਤਾਰ ਪੋਸ਼ਣ ਹਫ਼ਤਾ ਅਤੇ ਪੋਸ਼ਣ ਮਹੀਨਾ ਮਨਾਉਂਦਾ ਆ ਰਿਹਾ ਹੈ। ਇਸ ਸਾਲ ਦਾ ਥੀਮ ‘ਸ਼ੁਰੂ ਤੋਂ ਹੀ ਸਮਾਰਟ ਫੀਡਿੰਗ’ ਹੈ ਜਿਸ ਦੇ ਤਹਿਤ ਬੇਲਾ ਕਾਲਜ ਦੇ ਵੱਖ-ਵੱਖ ਵਿਭਾਗਾਂ ਖਾਸ ਕਰਕੇ ਫੂਡ ਪ੍ਰੋਸੈਸਿੰਗ, ਫਿਜੀਕਲ ਸਾਇੰਸਜ਼ ਵਿਭਾਗ, ਕਾਮਰਸ ਵਿਭਾਗ ਨੇ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਿਹਨਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪੋਸ਼ਟਿਕ ਵਿਧੀਆਂ ਜਿਵੇਂ ਬਿਨ੍ਹਾਂ ਤੇਲ ਤੋਂ ਅਤੇ ਅੱਗ ਤੋਂ ਖਾਣਾ ਤਿਆਰ ਕਰਨਾ, ਪੋਸ਼ਣ ਉੱਤੇ ਕੁਇਜ਼ ਮੁਕਾਬਲੇ, ਸਿਹਤ ਚੈੱਕਅੱਪ ਅਤੇ ਵੀਡਿਓਗ੍ਰਾਫੀ ਸ਼ਾਮਿਲ ਸਨ। ਇਸ ਸਮੇਂ ਬਾਇਓਟੈੱਨਾਲੋਜੀ ਵਿਭਾਗ ਵੱਲੋਂ ਪੀ.ਪੀ.ਟੀ. ਤਿਆਰ ਕਰਕੇ ਸਹੁੰ ਚੁੱਕ ਰਸਮ ਦੌਰਾਨ ਵਿਿਦਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਡਾ. ਅਵਨੀ ਵਿਜ਼ ਸਹਾਇਕ ਪ੍ਰੋ. ਸੁਨੀਤਾ ਰਾਣੀ, ਸਹਾਇਕ ਪ੍ਰੋ. ਪਰਮਿੰਦਰ ਕੌਰ, ਸਹਾਇਕ ਪ੍ਰੋ. ਮਨਪ੍ਰੀਤ ਕੌਰ, ਸਹਾਇਕ ਪ੍ਰੋ. ਰਮਨਦੀਪ ਕੌਰ, ਸਹਾਇਕ ਪ੍ਰੋ. ਲਵ ਸਿੰਗਲਾ ਆਦਿ ਸ਼ਾਮਿਲ ਸਨ।