News & Events

Go Back

ਬੇਲਾ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਸ. ਚਰਨਜੀਤ ਸਿੰਘ ਚੰਨੀ ਦਾ ਕਾਲਜ ਨੂੰ ਵਿਸ਼ੇਸ ਗ੍ਰਾਂਟ ਦੇਣ ਲਈ ਸ਼ੁਕਰਾਨਾ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਟਾਫ਼ ਤੇ ਵਿਿਦਆਰਥੀਆਂ ਵੱਲੋਂ ਸ. ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਪੰਜਾਬ ਦਾ ਕਾਲਜ ਨੂੰ ਵਿਸ਼ੇਸ ਗ੍ਰ੍ਾਂਟ ਦੇਣ ਤੇ ਹਾਰਦਿਕ ਧੰਨਵਾਦ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਦਾ ਬੇਲਾ ਕਾਲਜ ਵਿੱਚ ਆੳੇੁਣਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਕਾਲਜ ਨੂੰ 21 ਲੱਖ ਰੁਪਏ ਦੀ ਸਪੈਸ਼ਲ ਗ੍ਰਾਂਟ ਨਾਲ ਨਿਵਾਜਣ ਲਈ ਸ. ਚਰਨਜੀਤ ਸਿੰਘ ਚੰਨੀ ਜੀ ਦੇ ਦਿਲੋਂ ਧੰਨਵਾਦੀ ਹਾਂ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆਂ, ਸੈਕਟਰੀ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਸ. ਗਿਆਨ ਸਿੰਘ ਬੇਲਾ, ਸ. ਦਵਿੰਦਰ ਸਿੰਘ ਜਟਾਣਾ, ਸਮੂਹ ਪ੍ਰਬੰਧਕ ਕਮੇਟੀ ਮੈਬਰਜ਼, ਡਾ. ਸਤਵੰਤ ਕੌਰ ਸ਼ਾਹੀ, ਪ੍ਰਿੰਸੀਪਲ ਪੀ.ਜੀ. ਕਾਲਜ, ਡਾ. ਸੈਲੇਸ਼ ਸ਼ਰਮਾ, ਪ੍ਰਿੰਸੀਪਲ ਫਾਰਮੇਸੀ ਕਾਲਜ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਆਸ ਕਰਦੇ ਹਾਂ ਕਿ ਅਗਾਂਹ ਲਈ ਵੀ ਆਪ ਜੀ ਇਸ ਕਾਲਜ ਦੀ ਤਰੱਕੀ ਲਈ ਯੋਗਦਾਨ ਪਾਉਂਦੇ ਰਹੋਗੇ।