News & Events

Go Back

ਬੇਲਾ ਕਾਲਜ ਨੇ ਵਿਸਵ ਬੋਧਿਕ ਸੰਪਤੀ ਦਿਵਸ ਤੇ ਵਰਕਸ਼ਾਪ ਕਰਵਾਈ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੀ.ਜੀ. ਬਾਇਓਟੈਕਨਾਲੋਜੀ ਵਿਭਾਗ ਵੱਲੋਂ ਵਿਸ਼ਵ ਆਈ.ਪੀ.ਆਰ ਦਿਵਸ ਤੇ ਵਰਕਸ਼ਾਪ ਲਗਾਈ ਗਈ। ਇਸ ਦੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਸਾਲ ਵਿਸਵ ਬੋਧਿਕ ਸੰਪਤੀ ਦਿਵਸ 2022 ਦਾ ਥੀਮ ਇੱਕ ਬਿਹਤਰ ਭਵਿੱਖ ਲਈ ਆਈ.ਪੀ. ਅਤੇ ਨੌਜਵਾਨਾਂ ਦੀ ਖੋਜ ਤੇ ਕੇਂਦਰਿਤ ਹੈ। ਦੁਨੀਆਂ ਭਰ ਵਿੱਚ ਨੌਜਵਾਨ ਆਪਣੀ ਸਿਰਜਨਾਤਮਕ ਅਤੇ ਨਵੀਨ ਸੋਚ ਨਾਲ ਵਿਸ਼ਵ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਦਮ ਵਧਾ ਰਹੇ ਹਨ। ਇਸ ਲਈ ਉਹਨਾਂ ਨੂੰ ਕਾਲਜ ਦੇ ਪੱਧਰ ਤੇ ਵਰਕਸ਼ਾਪ ਲਗਾ ਕੇ ਸਿਖਲਾਈ ਦੇਣੀ ਜਰੂਰੀ ਹੈ। ਜਿਸ ਤਹਿਤ ਕਾਲਜ ਵਿੱਚ ਆਈ.ਪੀ.ਆਰ ਸੈੱਲ ਬਣਿਆ ਹੋਇਆ ਹੈ। ਉਹਨਾਂ ਦੱਸਿਆ ਅਸੀਂ ਕਾਲਜ ਵਿੱਚ ਨਵੀਨਤਾ ਨੂੰ ਵੀ ਪਹਿਲ ਦੇ ਰਹੇ ਹਾਂ ਕਿਉਂਕਿ ਚੁਨੌਤੀਆਂ ਨੂੰ ਹੱਲ ਕਰਨ ਲਈ ਇਹ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਡਾ. ਮਮਤਾ ਅਰੌੜਾ ਮੁਖੀ ਬਾਇਓਟੈਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਨੇ ਵਿਿਦਆਰਥੀਆਂ ਨੂੰ ਰੋਜਾਨਾ ਜਿੰਦਗੀ ਦੀਆਂ ਉਦਾਹਰਣਾਂ ਦੇ ਕੇ ਆਈ.ਪੀ.ਆਰ ਦੀਆਂ ਕਿਸਮਾਂ ਅਤੇ ਕਿਸ ਤਰ੍ਹਾਂ ਵਿਿਦਆਰਥੀ ਇਸ ਦਾ ਫਾਇਦਾ ਉਠਾ ਸਕਦੇ ਹਨ ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਵਿਿਦਆਰਥੀਆਂ ਨਾਲ ਸਵਾਲ, ਜਵਾਬ ਵੀ ਕੀਤੇ। ਐਮ.ਐਸ.ਸੀ ਬਾਇਓਟੈਕਨਾਲੋਜੀ ਦੀਆਂ ਵਿਿਦਆਰਥਣਾਂ ਸਿਮਰਨ ਕੌਰ, ਕਿਰਨ ਅਤੇ ਰੁਪਿੰਦਰ ਕੌਰ ਨੇ ਆਈ.ਪੀ.ਆਰ. ਕਾਨੂੰਨ, ਲਾਈਸੈਸਿੰਗ ਅਤੇ ਕਾਪੀ ਰਾਈਟ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਹਾਇਕ ਪ੍ਰੋਫੈਸਰ ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ ਲਵ ਸਿੰਗਲਾ, ਸਹਾਇਕ ਪ੍ਰੋਫੈਸਰ ਜਸਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਹਰਸ਼ਿਤਾ, ਸਹਾਇਕ ਪ੍ਰੋਫੈਸਰ ਅਮਨਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਪੱਲਵੀ ਸ਼ਾਮਿਲ ਸਨ।