News & Events

Go Back

ਬੇਲਾ ਕਾਲਜ ਵਿਖੇ ‘ਸਕਿੱਲ ਹੱਬ ਇਨੀਸ਼ੀਏਟਿਵ’ ਤਹਿਤ ਮੁਫਤ ਸਿਖਲਾਈ ਪ੍ਰੋਗਰਾਮ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਹੁਨਰ ਵਿਕਾਸ ਅਤੇ ਉਦੱਮਤਾ ਮੰਤਰਾਲਾ ਦੁਆਰਾ ਫੂਡ ਪ੍ਰੋਸੈਸਿੰਗ ਵਿਸ਼ੇ ਵਿੱਚ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਦਾ ਉਦੇਸ਼ ਸਥਾਨਕ ਅਰਥਵਾਰੇ ਦੀਆਂ ਲੋੜਾਂ ਨਾਲ ਮੇਲ ਖਾਂਦਾ ਬੁਨਿਆਦੀ ਢਾਂਚਾ ਤਿਆਰ ਕਰਕੇ ਕਿੱਤਾ ਮੁਖੀ ਸਿਖਲਾਈ ਦੇਣਾ ਹੈ। ਉਹਨਾਂ ਦੱਸਿਆ ਕਿ ਸਿਖਿਆਰਥੀਆਂ ਨੂੰ ਮੁਫਤ ਸਿਖਲਾਈ, ਐਨ.ਐਸ.ਕਿਓ.ਐਫ. ਦੇ ਅਨੁਕੂਲ ਕੋਰਸ, ਪਰਮਾਣੀਕਰਣ ਕਾਉੂਸਿਲੰਗ ਸੇਵਾਵਾਂ ਅਤੇ ਉਮੀਦਵਾਰਾਂ ਲਈ ਪਲੇਸਮੈਂਟ ਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਦੱਸਿਆ ਕਿ ਕੇਂਦਰੀ ਸਰਕਾਰ ਦੇ ਮਨੁੱਖੀ ਸਰੋਤ ਸਿੱਖਿਆ ਮੰਤਰਾਲੇ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿੱਖਿਆ ਨਾਲ ਜੋੜਨ ਲਈ ਇੱਕ ਪਾਇਲਟ ਪ੍ਰੋਜੈਕਟ ਵਜੋਂ ਭਾਰਤ ਦੇ ਕਾਲਜਾਂ ਵਿੱਚ ਹੁਨਰ ਹੱਬ ਪਹਿਲਕਦਮੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਸਾਡਾ ਇਲਾਕਾ ਖੁਸ਼ਨਸੀਬ ਹੈ ਕਿ ਬੇਲਾ ਕਾਲਜ ਵੀ ਇਸ ਦਾ ਹਿੱਸਾ ਬਣਿਆ। ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਅਸੀਂ ਨੈਸ਼ਨਲ ਸਿੱਖਿਆ ਨੀਤੀ ਨੂੰ ਬੇਲਾ ਕਾਲਜ ਵਿੱਚ ਲਾਗੂ ਕਰਨ ਦੀ ਹਰ ਸੰਭਵ ਕੋਸ਼ਿਸ ਕਰ ਰਹੇ ਹਾਂ, ਇਸ ਲਈ ਅਸੀਂ ਰੋਜ਼ਗਾਰ ਸਿੱਖਿਆ ਅਤੇ ਹੁਨਰ ਨੂੰ ਅਪਗ੍ਰੇਡ ਕਰਨ ਲਈ ਇਸ ਤਰ੍ਹਾਂ ਦੀ ਹਰ ਸੰਭਵ ਕੋਸ਼ਿਸ ਕਰਾਂਗੇ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਜਨਤਾ ਨੂੰ ਵੀ ਅਪੀਲ ਕੀਤੀ ਕਿ ਸਕਿੱਲ ਹੱਬ ਦਾ ਫਾਇਦਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਉਠਾਉਣਾ ਚਾਹੀਦਾ ਹੈ। ਡਾ. ਮਮਤਾ ਅਰੋੜਾ ਜੋ ਇਸ ਪ੍ਰੋਜੈਕਟ ਦੇ ਟ੍ਰੇਨਿੰਗ ਪਾਰਟਨਰ ਹਨ, ਨੇ ਦੱਸਿਆ ਕਿ ਵਿਦਿਆਰਥੀ ਸਕਿੱਲ ਇੰਡੀਆ ਪੋਰਟਲ ਰਾਹੀਂ ਰਜਿਸਟਰ ਕਰ ਸਕਦੇ ਹਨ। ਫਿਲਹਾਲ ਅਸੀਂ ਐਨ.ਐਸ.ਕਿਓ.ਐਫ. ਮੋਡਊਲ ਵਿੱਚ ਸਿਖਲਾਈ ਦੇ ਰਹੇ ਹਾਂ ਜਿਹਨਾਂ ਵਿੱਚੋਂ ਇੱਕ ਫੂਡ ਮਾਈਕਰੋਬਾਇਓਲਿਜਸਟ ਹੈ ਅਤੇ ਦੂਸਰਾ ਫੂਡ ਪ੍ਰੋਸੈਸਿੰਗ ਦਾ ਚੀਫ਼ ਮਿੱਲਰ ਮੋਡਊਲ ਹੈ। ਇਹਨਾਂ ਵਿੱਚ 75 ਵਿਦਿਆਰਥੀ ਦਾਖਲਾ ਲੈ ਚੁੱਕੇ ਹਨ। ਬੇਲਾ ਕਾਲਜ ਵਿਖੇ ਪਹਿਲਾਂ ਹੀ ਬੀ.ਵਾਕ ਅਤੇ ਐਮ.ਵਾਕ ਦੇ ਵਿਦਆਰਥੀ ਪੜ੍ਹ ਰਹੇ ਹਨ। ਬੇਲਾ ਕਾਲਜ ਨੇ ਹੁਨਰ ਵਿਕਾਸ ਪਹਿਲਕਦਮੀਆਂ ਵਿੱਚ ਚੁਣੇ ਜਾਣ ਤੇ ਐਨ.ਐਸ.ਡੀ.ਸੀ. ਅਤੇ ਯੂ.ਜੀ.ਸੀ. ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਬਲਜੀਤ ਸਿੰਘ, ਸਹਾਇਕ ਪ੍ਰੋ. ਸੁਨੀਤਾ ਰਾਣੀ, ਡਾ. ਸੰਦੀਪ ਕੌਰ, ਡਾ ਅਣਖ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।