News & Events

Go Back

ਬੇਲਾ ਕਾਲਜ ਵਿਖੇ ਹੋਣਹਾਰ ਵਿ ਿਦਆਰਥੀਆਂ ਨੂੰ ਕੀਤਾ ਸਨਮਾਨਿਤ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲਾ ਰੋਪੜ ਜੋਨ ਦੇ ਇੰਚਾਰਜ ਸਰਦਾਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਬੇਲਾ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਲੱਗਭਗ 68 ਵਿiਦਆਰਥੀਆਂ ਨੇ ਇਸ ਪੇਪਰ ਵਿੱਚ ਭਾਗ ਲਿਆ ਅਤੇ ਪੂਰੇ ਪੰਜਾਬ ਵਿੱਚੋਂ ਬੇਲਾ ਕਾਲਜ ਦੇ ਕਰਮਵਾਰ ਪਹਿਲਾ ਸਥਾਨ ਗਗਨਦੀਪ ਕੌਰ (ਭਸ਼ਚ ਭਠ-1) ਦੂਜਾ ਸਥਾਨ ਕਰਮਜੀਤ ਕੌਰ (ਭਅ-2) ਅਤੇ ਤੀਜਾ ਸਥਾਨ ਅਕਵਿੰਦਰ ਕੌਰ (ਭਛਅ-3) ਨੇ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਵਿਿਦਆਰਥੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਤੇ ਚਾਨਣਾ ਪਾਉਂਦੇ ਦੱਸਿਆ ਕਿ ਸਾਨੂੰ ਮਨੁੱਖਤਾ ਦੇ ਨੌਵੇਂ ਗੁਰੁ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਅਤੇ ਮਨੁੱਖਤਾ ਦੀ ਰੱਖਿਆ ਦੀ ਖਾਤਰ ਦਿੱਤੀ ਲਾਸਾਨੀ ਸ਼ਹਾਦਤ ਨੂੰ ਅਸੀਂ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। ਡਾ. ਹਰਪ੍ਰੀਤ ਕੌਰ ਨੇ ਸਿੱਖ, ਸਿੱਖੀ ਅਤੇ ਸ਼ਹਾਦਤ ਦੇ ਫਲੱਸਫੇ ਨੂੰ ਵਿਿਦਆਰਥੀਆਂ ਦੇ ਸਨਮੁੱਖ ਰੱਖਿਆ ਅਤੇ ਗੁਰੂ ਜੀ ਦੇ ਜੀਵਨ ਤੋਂ ਸੇਧ ਲੈ ਕੇ ਅੱਗੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਅਸਿਸ.ਪ੍ਰੋ. ਸੁਨੀਤਾ ਰਾਣੀ ਅਸਿਸ. ਪ੍ਰੋ. ਜਸਪ੍ਰੀਤ ਸਿੰਘ, ਡਾ. ਸੰਦੀਪ ਕੌਰ ਤੇ ਸਮੂਹ ਸਟਾਫ਼ ਹਾਜਰ ਸੀ।