News & Events

Go Back

ਬੇਲਾ ਕਾਲਜ ਵਿਖੇ ਮਨਾਇਆ ਰਾਸ਼ਟਰੀ ਅਧਿਆਪਕ ਦਿਵਸ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਗਿਆ। ਇਹ ਦਿਵਸ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਹੈ। ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਪੋਸਟ ਗ੍ਰੈਜੂਏਟ ਡਿਗਰੀ ਕਾਲਜ, ਫਾਰਮੇਸੀ ਕਾਲਜ ਅਤੇ ਮਹਾਰਾਣੀ ਸਤਿੰਦਰ ਕੌਰ ਮੈਮੋਰੀਅਲ ਸਕੂਲ ਬੇਲਾ ਦੇ ਅਧਿਆਪਕਾਂ ਨੂੰ ਇਸ ਮੌਕੇ ਸਿਜਦਾ ਕਰਨ ਲਈ ਉਲੀਕਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਰਾਧਾ ਕ੍ਰਿਸ਼ਨਨ ਜੀ ਦੀ ਯਾਦ ਵਿੱਚ ਸ਼ਮ੍ਹਾਂ ਰੋਸ਼ਨ ਕਰਨ ਨਾਲ ਹੋਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਜੀ ਨੇ ਸਾਰੇ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਅਤੇ ਸਾਰੇ ਅਧਿਆਪਕਾਂ ਦਾ ਸਵਾਗਤ ਕੀਤਾ। ਉਹਨਾਂ ਨੇ ਰਾਧਾ ਕ੍ਰਿਸ਼ਨਨ ਜੀ ਦੀ ਜੀਵਨ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੀ ਵਿਚਾਰਧਾਰਾ ਨਾਲ ਅਧਿਆਪਕਾਂ ਨੂੰ ਰੂ-ਬ-ਰੂ ਕਰਵਾਇਆ। ਉਹਨਾਂ ਕਿਹਾ ਅਧਿਆਪਕ ਵਰਗ ਨੂੰ ਇਸ ਮੌਕੇ ਆਪਣੀਆਂ ਜਿੰਮੇਵਾਰੀਆਂ ਪਛਾਣਦਿਆਂ ਆਪਣੀ ਕਰਮ ਭੂਮੀ ਵਿੱਚ ਪੂਰਨ ਦ੍ਰਿੜਤਾ ਅਤੇ ਸੂਝ ਨਾਲ ਕਾਰਜ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਕਾਲਜ ਅਧਿਆਪਕਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਇਸ ਉਪਰੰਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੋਂਗੀਆਂ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਅਧਿਆਪਕਾਂ ਲਈ ਸਮੇਂ ਦੇ ਪਾਬੰਧ ਅਤੇ ਸਮਰਪਣ ਭਾਵ ਵਾਲੇ ਹੋਣਾ ਅਤਿ ਜਰੂਰੀ ਹੈ। ਉਹਨਾਂ ਸਾਰੇ ਅਧਿਆਪਕਾਂ ਨੂੰ ਵਿਿਦਆਰਥੀਆਂ ਲਈ ਮਿਸਾਲ ਬਣ ਉਤਰਨ ਲਈ ਪ੍ਰੇਰਿਆ। ਇਸ ਮੌਕੇ ਆਪਣੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਬੰਧਕ ਕਮੇਟੀ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਕਿਹਾ ਕਿ ਅਧਿਆਪਕ ਇੱਕ ਚੰਗੇ ਸਮਾਜ ਦੇ ਨਿਰਮਾਤਾ ਹਨ ਅਤੇ ਇਹਨਾਂ ਨਿਰਮਾਣਕਾਰੀਆਂ ਨੂੰ ਸਮਾਜ ਉਸਾਰੀ ਵਿੱਚ ਆਪਣੀ ਭੂਮਿਕਾ ਸਦਾ ਹੀ ਸਕਾਰਾਤਮਕ ਰੂਪ ਵਿੱਚ ਨਿਭਾਉਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਮੌਜੂਦਾ ਸਮੇਂ ਦੇ ਅਧਿਆਪਕ ਵਰਗ ਨੂੰ ਡਾ. ਕ੍ਰਿਸ਼ਨਨ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਪ੍ਰਬੰਧਕ ਕਮੇਟੀ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਸਮੂਹ ਅਧਿਆਪਕਾਂ ਨੂੰ ਇਸ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਚੰਗੇ ਅਧਿਆਪਕਾਂ ਦੀ ਦੇਣ ਸਦਕਾ ਹੀ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ ਅਤੇ ਅੱਜ ਬਦਲਦੇ ਪਰਿਪੇਖਾਂ ਵਿੱਚ ਅਧਿਆਪਕਾਂ ਨੂੰ ਵਰਤਮਾਨ ਚੂਣੌਤਿਆਂ ਨੂੰ ਸਵੀਕਾਰਦਿਆਂ ਵਿਿਦਆਰਥੀਆਂ ਲਈ ਸਮੇਂ ਦੇ ਹਾਣੀ ਹੋਣਾ ਬਹੁਤ ਜਰੂਰੀ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਡਾ. ਸੈਲੇਸ਼ ਸ਼ਰਮਾ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਉਹਨਾਂ ਬੇਲਾ ਵਿਿਦਅਕ ਸੰਸਥਾਵਾਂ ਦੀ ਤਰੱਕੀ ਦਾ ਸਿਹਰਾ ਅਧਿਆਪਕਾਂ ਦੀ ਅਣਥੱਕ ਮਿਹਨਤ ਦੇ ਸਿਰ ਬੰਨਿਆ ਅਤੇ ਕਿਹਾ ਕਿ ਇਸ ਕਿੱਤੇ ਵਿੱਚ ਦ੍ਰਿੜਤਾ, ਵਫਾਦਾਰੀ, ਲਗਨ ਅਤੇ ਮਿਹਨਤ ਸਮਾਜ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ। ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਮਮਤਾ ਅਰੋੜਾ ਨੇ ਨਿਭਾਈ। ਇਸ ਮੌਕੇ ਤਿੰਨੋਂ ਸੰਸਥਾਵਾਂ ਦਾ ਸਟਾਫ਼ ਹਾਜ਼ਰ ਸੀ।