News & Events

Go Back

ਬੇਲਾ ਕਾਲਜ ਵਿਖੇ ਐਨ.ਸੀ.ਸੀ. ਵਿੰਗ ਲਈ ਵਿਦਆਰਥੀਆਂ ਦੀ ਚੋਣ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ 23ਵੀਂ ਪੰਜਾਬ ਬਟਾਲੀਅਨ ਵੱਲੋਂ ਸ਼ੈਸ਼ਨ 2022-23 ਲਈ ਐਨ.ਸੀ.ਸੀ. ਵਿੰਗ ਟ੍ਰਾਇਲ ਲੈਣ ਉਪਰੰਤ ਚੋਣ ਕੀਤੀ ਗਈ। ਇਹ ਚੋਣ ਕਮਾਡਿੰਗ ਅਫਸਰ ਕਰਨਲ ਐਸ.ਬੀ ਰਾਣਾ ਦੀ ਅਗਵਾਈ ਅਧੀਨ 12 ਸਤੰਬਰ 2022 ਨੂੰ ਕਾਲਜ ਕੈਂਪਸ ਵਿੱਚ ਕੀਤੀ ਗਈ। ਇਹਨਾਂ ਟ੍ਰਾਇਲਾਂ ਵਿੱਚ ਸਾਰੇ ਹੀ ਕਾਲਜ ਦੇ ਪਹਿਲੇ ਭਾਗ ਦੇ ਵਿਦਆਰਥੀਆਂ ਵਿੱਚੋਂ 22 ਲੜਕਿਆਂ ਅਤੇ 11 ਲੜਕੀਆਂ ਦੀ ਚੋਣ ਕੀਤੀ ਗਈ। ਜਿਕਰਯੋਗ ਹੈ ਕਿ ਕਾਲਜ ਵਿੱਚ ਐਨ.ਸੀ.ਸੀ. ਯੂਨਿਟ 1989 ਤੋ ਕਾਰਜਸ਼ੀਲ ਹੈ ਅਤੇ ਕਾਲਜ ਨੂੰ 100 ਕੈਡਿਟ ਦਾ ਯੂਨਿਟ ਬਣਾਉਣ ਦੀ ਪ੍ਰਵਾਨਗੀ ਵੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਐਨ.ਸੀ.ਸੀ. ਆਰਮੀ, ਨੇਵੀ ਅਤੇ ਏਅਰ ਫੋਰਸ ਦੀਆਂ ਤਿੰਨ ਫੌਜੀ ਸੇਵਾਵਾਂ ਵਾਸਤੇ ਵਰਗ ਨੂੰ ਪੇ੍ਰਰਿਤ ਕਰਨ ਲਈ ਬੇਹੱਦ ਲਾਹੇਵੰਦ ਭੂਮਿਕਾ ਅਦਾ ਕਰ ਰਹੀ ਹੈ। ਭਾਰਤੀ ਰੱਖਿਆ ਮੰਤਰਾਲੇ ਵੱਲੋਂ 1948 ਵਿੱਚ ਸ਼ੁਰੂ ਕੀਤੀ ਗਈ ਐਨ.ਸੀ.ਸੀ. ਅਧੀਨ ਅੱਜ 13 ਲੱਖ ਦੇ ਕਰੀਬ ਕੈਡਿਟ ਇਸ ਦੇ ਗੌਰਵਮਈ ਇਤਿਹਾਸ ਦੀ ਹਾਮੀ ਭਰਦੇ ਹਨ। ਕਾਲਜ ਵਿੱਚ ਐਨ.ਸੀ.ਸੀ. ਯੂਨਿਟ ਲੈਫਟੀਨੈਂਟ ਪ੍ਰਿਤਪਾਲ ਸਿੰਘ ਦੀ ਰਹਿਨੁਮਾਈ ਹੇਠ ਕਾਰਜ਼ ਕਰ ਰਿਹਾ ਹੈ। ਇਸ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਐਨ.ਸੀ.ਸੀ. ਦਾ ਮੁੱਖ ਉਦੇਸ਼ ਨੌਜਵਾਨ ਵਿਦਆਰਥੀਆਂ ਵਿੱਚ ਕਿਰਦਾਰ, ਅਗਵਾਈ, ਅਨੁਸ਼ਾਸਨ, ਨਿਸ਼ਕਾਮ ਭਾਵਨਾ ਨਾਲ ਸੇਵਾ ਆਦਿ ਗੁਣਾਂ ਦਾ ਵਿਕਾਸ ਕਰਨਾ ਹੈ। ਉਹਨਾਂ ਕਿਹਾ ਕਾਲਜ ਵਿੱਚ ਸਥਾਪਿਤ ਇਹ ਯੂਨਿਟ ਹਰ ਸੰਭਵ ਯਤਨ ਕਰਦੀਆਂ ਹਨ ਕਿ ਵਿਦਆਰਥੀਆਂ ਨੂੰ ਫੌਜੀ ਸੇਵਾਵਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਚੰਗੇ ਅੰਕਾਂ ਨਾਲ ‘ਸੀ’ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਆਰਥੀ ਸਿੱਧੇ ਤੌਰ ਤੇ ਫੌਜ ਵਿੱਚ ਲੈਫਟੀਨੈਂਟ ਦੀ ਭਰਤੀ ਲਈ ਯੋਗ ਮੰਨੇ ਜਾਂਦੇ ਹਨ ਅਤੇ ਅਜਿਹੇ ਵਿਦਆਰਥੀਆਂ ਨੂੰ ਲਿਖਤੀ ਇਮਤਿਹਾਨ ਪਾਸ ਕਰਨ ਦੀ ਛੋਟ ਹੁੰਦੀ ਹੈ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਕਾਲਜ ਦੀ ਨਵੀਂ ਯੂਨਿਟ ਦੇ ਵਿਦਆਰਥੀਆਂ ਨੂੰ ਚੋਣ ਪ੍ਰਕਿਰਆ ਵਿੱਚ ਸਫਲ ਹੋਣ ਤੇ ਵਧਾਈ ਦਿੱਤੀ ਅਤੇ ਵਧੀਆ ਟ੍ਰੇਨਿੰਗ ਲਈ ਹੱਲਾਸ਼ੇਰੀ ਦਿੱਤੀ । ਇਸ ਮੌਕੇ ਡਾ. ਬਲਜੀਤ ਸਿੰਘ, ਸਹਾਇਕ ਪ੍ਰੋ. ਅਮਰਜੀਤ ਸਿੰਘ, ਸਹਾਇਕ ਪ੍ਰੋ. ਸੁਨੀਤਾ ਰਾਣੀ ਅਤੇ ਵਿਦਆਰਥੀ ਹਾਜਰ ਸਨ।