News & Events

Go Back

ਬੇਲਾ ਕਾਲਜ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰਿਅਲ ਕਾਲਜ ਬੇਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਵੱਖੋ ਵੱਖਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਕਾਲਜ ਦੇ ਹਿਊਮੈਨਟੀਜ਼, ਕੰਪਿਊਟਰ ਸਾਇੰਸ ਤੇ ਕਾਮਰਸ ਵਿਭਾਗ ਵੱਲੋਂ ਪੋਸਟਰ ਮੇਕਿੰਗ, ਕਾਵਿ ਉਚਾਰਣ, ਲੇਖ ਰਚਨਾ, ਸਲੋਗਨ ਲਿਖਣ, ਭਾਸ਼ਣ ਆਦਿ ਮੁਕਾਬਲੇ ਕਰਵਾਏ ਗਏ, ਜ੍ਹਿਨਾਂ ਵਿੱਚ ਵਿਦਆਰਥੀਆਂ ਨੇ ਵੱਧ ਚ੍ਹੜ ਕੇ ਹਿੱਸਾ ਲਿਆ।ਇਸ ਮੌਕੇ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਿਕ, ਸ਼. ਭਗਤ ਸਿੰਘ ਦੇ ਜੀਵਨ ਆਧਾਰਿਤ ਡਾਕੂਮੈਂਟਰੀ ਸਹਾਇਕ ਪ੍ਰੋ, ਹਰਲੀਨ ਕੌਰ ਤੇ ਸੀਮਾ ਠਾਕੁਰ ਵੱਲੋਂ ਦਿਖਾਈ ਗਈ ਤੇ ਐੱਨ ਐੱਸ ਐੱਸ ਦੇ ਵਿਦਆਰਥੀਆਂ ਵਲੋਂ ਸਾਈਕਲ ਰੈਲੀ ਕੱਢੀ ਗਈ।ਇਸ ਤੋਂ ਬਿਨਾ ਵਿਦਆਰਥੀਆਂ ਨੂੰ ਸ. ਭਗਤ ਸਿੰਘ ਦੇ ਜੀਵਨ ‘ਤੇ ਆਧਾਰਿਤ ਸਹਾਇਕ ਪ੍ਰੋ. ਹਰਪ੍ਰੀਤ ਸਿੰਘ ਤੇ ਡਾ. ਸੁਰਜੀਤ ਕੌਰ ਵੱਲੋਂ ਲੈਕਚਰ ਦਿੱਤਾ ਗਿਆ।ਉਹਨਾਂ ਨੇ ਵਿਦਆਰਥੀਆਂ ਨੂੰ ਸ਼ਹੀਦਾਂ ਦੇ ਜੀਵਨ ਜਾਚ ਤੋਂ ਪ੍ਰੇਰਣਾ ਲੈਣ ਦਾ ਸੁਨੇਹਾ ਵੀ ਦਿੱਤਾ।ਇਸ ਮੌਕੇ ਬੋਲਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ, ਤੇ ਨੌਜਵਾਨ ਪੀੜੀ ਨੂੰ ਉਹਨਾਂ ਦੇ ਜੀਵਨ ਜਾਚ ਤੇ ਅਕੀਦਿਆਂ ਨੂੰ ਪਹੁੰਚਾਉਣਾ ਸਾਡਾ ਸਭ ਦਾ ਫ਼ਰਜ਼ ਹੈ। ਉਹਨਾਂ ਕਿਹਾ ਕਿ ਭਗਤ ਸਿੰਘ ਜਿਹੀਆਂ ਵਡਮੁੱਲੀਆਂ ਸ਼ਖਸ਼ੀਅਤਾਂ ਪ੍ਰੇਰਣਾ ਦਾ ਸੋਮਾ ਹਨ ਅਤੇ ਇਹਨਾਂ ਪ੍ਰਤੀ ਜਾਗਰੂਕਤਾ ਫ਼ੈਲਾਉਣ ਲਈ ਸਾਰੀਆਂ ਵਿਦਅਕ ਸੰਸਥਾਵਾਂ ਨੂੰ ਕੰਮ ਕਰਨਾ ਚਾਹੀਦਾ ਹੈ।ਉਹਨਾਂ ਸਭ ਨੂੰ ਭਗਤ ਸਿੰਘ ਦੇ ਜਨਮ ਮੌਕੇ ਮੁਬਾਰਕਬਾਦ ਦਿੱਤੀ ਤੇ ਚੰਗੇ ਸਮਾਜ ਦੀ ਸਿਰਜਣਾ ਦਾ ਸੁਨੇਹਾ ਵੀ ਦਿੱਤਾ।ਇਸ ਜਨਮ ਦਿਹਾੜੇ ਦੇ ਮੌਕੇ ਤੇ ਸਟਾਫ਼ ਤੇ ਵਿਦਆਰਥੀਆਂ ਨੂੰ ਲੱਡੂ ਵੰਡੇ ਗਏ।ਇਸ ਮੌਕੇ ਡਾ ਮਮਤਾ ਅਰੋੜਾ, ਸਹਾਇਕ ਪ੍ਰੋ. ਸੁਨੀਤਾ ਰਾਣੀ, ਇਸ਼ੂ ਬਾਲਾ, ਗਗਨਦੀਪ ਕੌਰ, ਡਾ. ਸੰਦੀਪ ਤੇ ਸਮੂੰਹ ਸਟਾਫ਼ ਹਾਜ਼ਰ ਸੀ।