Go Back

ਬੇਲਾ ਕਾਲਜ ਵਿਖੇ ਮਨਾਇਆ ਗਿਆ ਰਾਸ਼ਟਰੀ ਅਧਿਆਪਕ ਦਿਵਸ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਗਿਆ। ਬੇਲਾ ਕਾਲਜ ਵਿਖੇ ਇਹ ਦਿਨ ਹਰ ਸਾਲ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਸਾਰੀਆਂ ਸੰਸਥਾਵਾਂ ਦੇ ਅਧਿਆਪਕਾਂ ਦੀ ਮਿਹਨਤ, ਲਗਨ ਅਤੇ ਜ਼ਿੰਮੇਵਾਰੀ ਨੂੰ ਸਿਜਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਪੋ੍ਰਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਨ ਦੀ ਰਸਮ ਨਾਲ ਹੋਈ, ਉਪਰੰਤ ਪੋਸਟ ਗ੍ਰੈਜੂਏਟ ਡਿਗਰੀ ਕਾਲਜ ਬੇਲਾ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਸਾਰੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਨੇ ਅਧਿਆਪਕ ਦਿਵਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੰਸਥਾ ਦੀ ਉੱਨਤੀ ਅਤੇ ਵਿਿਦਆਰਥੀਆਂ ਦੇ ਵਿਕਾਸ ਲਈ ਸਭ ਨੂੰ ਸਮੇਂ ਦੇ ਬਦਲਾਵਾਂ ਨੂੰ ਘੋਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸਾਰੇ ਅਧਿਆਪਕਾਂ ਦੇ ਸਨਮੁੱਖ ਹੁੰਦਿਆਂ ਸਭ ਨੂੰ ਰਾਸ਼ਟਰੀ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਅਤੇ ਅਜੋਕੇ ਸਮੇਂ ਦੀਆਂ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਅਧਿਆਪਕ ਵਰਗ ਨੂੰ ਆਪਣੇ ਕਿੱਤੇ ਦੀਆਂ ਵੱਧ ਰਹੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦਿੱਤਾ। ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਅਧਿਆਪਕ ਦੀ ਚੰਗੇਰੇ ਰਾਹ ਦਸੇਰੇ ਵਜੋਂ ਅਤੇ ਵਿਿਦਆਰਥੀਆਂ ਦੀ ਸ਼ਖਸੀਅਤ ਉਸਾਰੀ ਵਿੱਚ ਭੂਮਿਕਾ ਨੂੰ ਸਿਜਦਾ ਕੀਤਾ। ਉਹਨਾਂ ਸਾਰੇ ਹੀ ਅਧਿਆਪਕਾਂ ਦਾ, ਬੁੱਧੀਜੀਵੀਆਂ ਅਤੇ ਸਮਾਜ ਸੇਵੀਆਂ ਦਾ ਬੇਲਾ ਕਾਲਜ ਦੀ ਤਰੱਕੀ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਵਿਅਕਤ ਕੀਤਾ।

ਇਸ ਮੌਕੇ ਪੋਸਟ ਗ੍ਰੈਜੂਏਟ ਡਿਗਰੀ ਕਾਲਜ ਬੇਲਾ ਦੇ ਸਹਾਇਕ ਪੋ੍ਰਫੈਸਰ ਡਾ. ਹਰਪ੍ਰੀਤ ਕੌਰ ਦੀ ਕਿਤਾਬ ਛੱਜੂ ਖੁਰੀਆਂ ਵਾਲਾ-ਕਹਾਣੀ ਸੰਗ੍ਰਹਿ ਦਾ ਥੀਮਕ ਅਧਿਐਨ, ਸਹਾਇਕ ਪੋ੍ਰਫੈਸਰ ਡਾ. ਸੰਦੀਪ ਕੌਰ ਦੀ ਕਿਤਾਬ ਦ ਗਰੀਨ ਕਨਸਰਨਜ਼-ਇੰਪੋਰਟੂਂਸ, ਇਨੀਸ਼ੀਏਟਿਵ, ਜਸਟਿਸ, ਐਥਿਕਸ, ਅਤੇ ਸਲਿਊਸ਼ਨ ਦੀ ਰਸਮੀ ਤੌਰ ਤੇ ਘੰੁਡ ਚੁਕਾਈ ਕੀਤੀ ਗਈ। ਇਸ ਦੇ ਨਾਲ ਹੀ ਦੋਵੇਂ ਕਿਤਾਬਾਂ ਸਬੰਧੀ ਵਿਚਾਰ-ਗੋਸ਼ਟੀ ਹੋਈ। ਅਖ਼ੀਰ ਵਿੱਚ ਫਾਰਮੇਸੀ ਕਾਲਜ ਬੇਲਾ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ. ਸੈਲੇਸ਼ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਡਾ. ਮਮਤਾ ਅਰੋੜਾ ਵੱਲੋਂ ਸਟੇਜ ਸਕੱਤਰ ਦੀ ਭੂੁਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਸ. ਗੁਰਮੇਲ ਸਿੰਘ, ਸ. ਗੁਰਬੀਰ ਸਿੰਘ ਬਾਲਾ, ਸਕੂਲ ਪ੍ਰਿੰਸੀਪਲ ਮੇਹਰ ਸਿੰਘ, ਪ੍ਰਿੰਸੀਪਲ ਨੀਤੂ ਸ਼ਰਮਾ ਅਤੇ ਚਾਰੇ ਸੰਸਥਾਵਾਂ ਦਾ ਸਟਾਫ਼ ਹਾਜ਼ਰ ਸੀ।