Go Back

ਬੇਲਾ ਕਾਲਜ ਵਿਖੇ 7 ਰੋਜ਼ਾ ਐਨ.ਐਸ.ਐਸ. ਕੈਪ ਦੀ ਸ਼ੁਰੂਆਤ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਮਿਤੀ 31 ਜਨਵਰੀ ਤੋਂ 6 ਫ਼ਰਵਰੀ ਤੱਕ ਐਨ.ਐਸ.ਐਸ. (ਨੈਸ਼ਨਲ ਸਰਵਿਸ ਸਕੀਮ) ਦਾ ਸੱਤ ਰੋਜ਼ਾ ਵਿਸ਼ੇਸ਼ ਕੈਪ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦੀ ਅਗਵਾਈ ਹੇਠ ਲਗਾਇਆ ਗਿਆ।ਇਸ ਕੈਂਪ ਵਿੱਚ (ਲੜਕੇ ਅਤੇ ਲੜਕੀਆਂ ਵਿਿਦਆਰਥੀਆਂ ਦੀ ਗਿਣਤੀ 20+30) ਕੁਲ ਮਿਲਾ ਕੇ 50 ਵਿਿਦਆਰਥੀਆਂ ਨੇ ਭਾਗ ਲਿਆ।ਵਿਿਦਆਰਥੀਆਂ ਵੱਲੋਂ ਸਮਾਜਿਕ ਸੇਵਾ ਦਾ ਸੋਹੰੁ ਚੱੁਕ ਕੇ ਇਸ ਕੈਂਪ ਦੀ ਸੁਰੂਆਤ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਵਿਿਦਆਰਥੀਆਂ ਨੂੰ ਐਨ.ਐਸ.ਐਸ ਦੇ ਮੂਲ ਮੰਤਵਾ ਬਾਰ ਜਾਣਕਾਰੀ ਦਿੱਤੀ ਅਤੇ ਸਮਾਜਿਕ ਮੱਹਤਤਾ ਉੱਤੇ ਚਾਨਣਾ ਪਾਇਆ।ਉਹਨਾ ਨੇ ਕਿਹਾ ਕਿ ਐਨ.ਐਸ.ਐਸ. ਸਾਨੂੰ ਨਿਸ਼ਕਾਮ ਸੇਵਾ ਦੀ ਪੇ੍ਰਰਣਾ ਦਿੰਦਾ ਹੈ,ਜੋ ਕਿ ਵਿਅਕਤੀਗਤ ਵਿਕਾਸ ਅਤੇ ਸਮਾਜਿਕ ਸੁਧਾਰ ਲਈ ਬਹੁਤ ਜਰੂਰੀ ਹੈ।ਐਨ.ਐਸ.ਐਸ ਇੰਚਾਰਜ ਪ੍ਰੋ: ਸੁਨੀਤਾ ਰਾਣੀ ਮੁਖੀ ਹਿਊਮੈਨਟੀਜ ਵਿਭਾਗ ਅਤੇ ਪ੍ਰੋ: ਅਮਰਜੀਤ ਸਿੰਘ ਨੇ ਐਨ.ਐਸ.ਐਸ. ਵਲੰਟੀਅਰਜ ਨੂੰ ਆਪਣੇ ਸੱਤ ਦਿਨਾਂ ਦੇ ਕਾਰਜਾ ਪ੍ਰਤੀ ਏਜੰਡੇ ਤੋਂ ਜਾਣੰੂ ਕਰਵਾਇਆ। ਕਨਵੀਨਰ ਪ੍ਰੋ: ਸੁਨੀਤਾ ਰਾਣੀ ਨੇ ਕੈਂਪ ਦੌਰਾਨ ਵਿਿਦਆਰਥੀਆਂ ਨੂੰ ਵੱਖ-ਵੱਖ ਸਮਾਜਿਕ ਕਾਰਜਾਂ,ਜਿਵੇ ਪੇਟਿੰਗ,ਸਫਾਈ ਮੁਹਿੰਮ,ਪੌਦੇ ਲਗਾਉਣੇ ਅਤੇ ਉਨਾਂ ਦੀ ਸਾਂਭ-ਸੰਭਾਲ ਅਤੇ ਸਮਾਜਿਕ ਜਾਗਰੂਕਤਾ ਪ੍ਰਤੀ ਅਤੇ ਇਸ ਦੇ ਮੱਹਤਵ ਬਾਰੇ ਜਾਣਕਾਰੀ ਵੀ ਦਿੱਤੀ।ਕੈਂਪ ਨੂੰ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਲਜ ਦੇ ਅਧਿਆਪਕਾ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ।ਇਸ ਮੌਕੇ ਡਾ. ਮਮਤਾ ਅਰੋੜਾ,ਪ੍ਰੋ: ਰਾਕੇਸ ਜੋਸ਼ੀ,ਪ੍ਰੋ:ਗੁਰਲਾਲ ਸਿੰਘ,ਡਾ. ਹਰਪ੍ਰੀਤ ਸਿੰਘ,ਡਾ. ਸੁਰਜੀਤ ਕੌਰ, ਡਾ. ਕੁਲਦੀਪ ਕੌਰ,ਪ੍ਰੋ: ਰੁਪਿੰਦਰ ਕੌਰ, ਪ੍ਰੋ: ਅਮਰਜੀਤ ਕੌਰ,ਪ੍ਰੋ:ਦਲਜੀਤ ਕੌਰ,,ਪ੍ਰੋ: ਸਪਿੰਦਰ ਕੌਰ,ਪੋ੍ਰ: ਰਿੰਪੀ ਹਾਜਰ ਸਨ।