Go Back

ਬੇਲਾ ਕਾਲਜ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਜਾਗਰੂਕਤਾ ਰੈਲੀ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕਾਫਿਲੇ ਨੂੰ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਂਬਰ ਸ. ਦੇਵਿੰਦਰ ਸਿੰਘ ਜਟਾਣਾ ਅਤੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਇੰਟਰਨਲ ਕੰਪਲੇਟ ਸੈੱਲ ਦੇ ਕਨਵੀਨਰ ਪ੍ਰੋਫੈਸਰ ਪਰਮਿੰਦਰ ਕੌਰ ਅਤੇ ਐਨ.ਐਸ.ਐੱਸ ਦੇ ਕਨਵੀਨਰ ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ ਤੇ ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ ਦੀ ਰਹਿਨੁਮਾਈ ਅਧੀਨ ਨੇਪਰੇ ਚੜੀ। ਇਸ ਮੌਕੇ ਬੋਲਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਬਾਲੜੀ ਦੀ ਸੁਰੱਖਿਆ ਪ੍ਰਤੀ ਸਮਾਜ ਵਿੱਚ ਚੇਤਨਤਾ ਫੈਲਾਉਣੀ ਸਾਰੀਆਂ ਹੀ ਸੁਹਿਰਦ ਵਿੱਦਿਅਕ ਸੰਸਥਾਵਾਂ ਦਾ ਫਰਜ਼ ਹੈ ਅਤੇ ਇਹ ਰੈਲੀ ਸੰਸਥਾ ਵੱਲੋਂ ਇਸੇ ਹੀ ਦਿਸ਼ਾ ਵੱਲ ਕੀਤਾ ਇੱਕ ਯਤਨ ਹੈ। ਇਸ ਮੌਕੇ ਵਿਿਦਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦੀ ਧਰੋਹਰ ਹਨ ਅਤੇ ਉਹ ਬਾਲੜੀਆਂ ਪ੍ਰਤੀ ਸਮਾਜ ਨੂੰ ਸੁਚੇਤ ਕਰਨ ਲਈ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਇਸ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੱਚੀਆਂ ਦੇ ਹੱਕਾਂ ਉਹਨਾਂ ਦੀ ਸੁਰੱਖਿਆ ਅਤੇ ਉਹਨਾਂ ਦੀਆਂ ਯੋਗਤਾਵਾਂ ਪ੍ਰਤੀ ਸਮਾਜ ਵਿੱਚ ਹਾਲੇ ਵੀ ਕਈ ਸੰਸੇ ਵਿਆਪਕ ਹਨ ਅਤੇ ਇਹ ਰੈਲੀ ਇਹਨਾਂ ਸੰਸਿਆਂ ਨੂੰ ਦੂਰ ਕਰਨ ਲਈ ਕੀਤਾ ਜਾ ਰਿਹਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਉਹਨਾਂ ਕਿਹਾ ਕਿ ਵਿਿਦਆਰਥੀਆਂ ਨੂੰ ਜਾਗਰੂਕ ਕਰਨ ਨਾਲ਼ ਹੀ ਸਮਾਜ ਦਾ ਇੱਕ ਵੱਡਾ ਵਰਗ ਸਿੱਖਿਅਤ ਹੋ ਸਕਦਾ ਹੈ। ਇਸ ਮੌਕੇ ਕਾਲਜ ਦੇ ਸਾਰੇ ਹੀ ਐਨ.ਸੀ.ਸੀ., ਐਨ.ਐਸ.ਐਸ. ਵਲੰਟੀਅਰਾਂ ਅਤੇ ਸਮੂਹ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਬਾਲੜੀਆਂ ਦੀ ਸਰੁੱਖਿਆ ਲਈ ਨਾਅਰੇ ਵੀ ਲਗਾਏ। ਇਸ ਮੌਕੇ ਡਾ. ਮਮਤਾ ਅਰੋੜਾ ਸਹਾਇਕ ਪ੍ਰੋ. ਰੋਜ਼ੀ ਰਾਣੀ, ਸਹਾਇਕ ਪ੍ਰੋ. ਗੁਰਿੰਦਰ ਸਿੰਘ, ਡਾ.ਸਨਦੀਪ ਕੌਰ, ਸਹਾਇਕ ਪ੍ਰੋ. ਹਰਪ੍ਰੀਤ ਸਿੰਘ, ਸਹਾਇਕ ਪ੍ਰੋ.ਹਰਲੀਨ ਕੌਰ, ਡਾ. ਦੀਪਿਕਾ, ਸਮੂਹ ਸਟਾਫ ਅਤੇ ਵਿਦਆਰਥੀ ਹਾਜ਼ਰ ਸਨ।