
ਬੇਲਾ ਕਾਲਜ ਦੇ ਬੀ.ਬੀ.ਏ.(ਭਾਗ ਦੂਜਾ ਅਤੇ ਤੀਜਾ) ਦਾ ਨਤੀਜਾ ਰਿਹਾ ਸ਼ਾਨਦਾਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ, ਰੋਪੜ ਦਾ ਬੀ.ਬੀ.ਏ. ਭਾਗ ਤੀਜਾ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ।ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਦਸੰਬਰ 2022 ਦੇ ਘੋਸ਼ਿਤ ਕੀਤੇ ਗਏ ਇਹਨਾਂ ਨਤੀਜਿਆਂ ਵਿੱਚ ਸਮੈਸਟਰ ਤੀਜੇ ਦੀ ਵਿਸ਼ਾਲੀ ਰਾਣੀ ਨੇ 87%, ਅਨੂ ਨੇ 85%, ਅਤੇ ਗੁਰਸਿਮਰਨ ਸਿੰਘ ਨੇ 83% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਸੰਸਥਾ ਵਿੱਚ ਪਹਿਲਾ,ਦੂਜਾ, ਅਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਸਮੈਸਟਰ ਪੰਜਵੇਂ ਦੀ ਦਿਵਆ ਨੇ 82%, ਕਿਰਨ ਰਾਠੌਰ ਨੇ 81% ਅਤੇ ਹੀਨਾ ਰਾਣੀ ਨੇ 80% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਸੰਸਥਾ ਵਿੱਚ ਪਹਿਲਾ,ਦੂਜਾ, ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਆਫਲਾਈਨ ਹੋ ਰਹੀਆਂ ਪ੍ਰੀਖਿਆਵਾਂ ਵਿੱਚ ਇਹ ਇੱਕ ਅਹਿਮ ਪ੍ਰਾਪਤੀ ਹੈ ਅਤੇ ਇਸ ਗੱਲ ਦੀ ਗਵਾਹੀ ਵੀ ਹੈ ਕਿ ਕਾਲਜ ਦਾ ਸਟਾਫ਼ ਬਹੁਤ ਮਿਹਨਤ ਕਰਕੇ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ।ਉਹਨਾਂ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਸ ਗੱਲ ਦੀ ਵਧਾਈ ਦਿੱਤੀ ਅਤੇ ਉਹਨਾਂ ਨੂੰ ਇਸ ਪ੍ਰਾਪਤੀ ਤੋਂ ਅਗਾਂਹ ਵੱਲ ਤੁਰਨ ਦੀ ਤਾਕੀਦ ਕੀਤੀ।ਇਸ ਮੌਕੇ ਬੋਲਦਿਆਂ ਵਿਭਾਗ ਮੁਖੀ ਸਹਾਇਕ ਪੋ੍ਰਫੈਸਰ ਗੁਰਲਾਲ ਸਿੰਘ ਨੇ ਕਿਹਾ ਕਿ ਕਾਲਜ ਸਟਾਫ਼ ਸਦਾ ਹੀ ਵਿਦਆਰਥੀਆਂ ਦੀ ਸਖ਼ਸੀਅਤ ਨੂੰ ਅਕਾਦਮਿਕ, ਸੱਭਿਅਕ ਅਤੇ ਨੈਤਿਕ ਪੱਧਰ ਤੇ ਨਿਖਾਰਨ ਲਈ ਕਾਰਜਸ਼ੀਲ ਹੈ। ਉਹਨਾਂ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਸਟਾਫ਼ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਨਵੇਂ ਅਕਾਦਮਿਕ ਸੈਸ਼ਨ ਲਈ ਵਿਦਿਆਰਥੀਆਂ ਨੂੰ ਕਾਲਜ ਵਿੱਚ ਕੇਂਦਰੀਕ੍ਰਿਤ ਪੋਰਟਲ ਤੇ ਦਾਖਲਾ ਲੈਣ ਲਈ ਕਾਲਜ ਆਉਣ ਬਾਰੇ ਵੀ ਕਿਹਾ। ਉਹਨਾਂ ਕਿਹਾ ਇਹ ਕੋਰਸ ਵਿਦਿਆਰਥੀਆਂ ਨੂੰ ਬੇਮਿਸਾਲ ਕਿੱਤਾਮੁਖੀ ਸੰਭਾਵਨਾਵਾਂ ਦੀ ਪੇਸ਼ਕਸ ਕਰਦਾ ਹੈ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਡਾ.ਮਮਤਾ ਅਰੋੜਾ, ਡਾ. ਅਣਖ ਸਿੰਘ, ਸਹਾਇਕ ਪੋ੍ਰ. ਪ੍ਰੀਤਕਮਲ ਕੌਰ, ਸਹਾਇਕ ਪੋ੍ਰ.ਗੁਰਿੰਦਰ ਸਿੰਘ ਅਤੇ ਸਮੂਹ ਸਟਾਫ਼ ਮੌਜੂਦ ਸੀ।