Go Back

ਬੇਲਾ ਕਾਲਜ ਨੇ ਆਈ.ਆਈ.ਟੀ. ਦੇ ਮੁਕਾਬਲਿਆਂ ਵਿੱਚ ਛੱਡੀ ਅਮਿੱਟ ਛਾਪ





ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਇੰਸੀਚਿਊਟ ਇੰਨੋਵੇਸ਼ਨ ਕਾਊਂਸਲ, ਸਾਇੰਸ ਐਸੋਸੀਏਸ਼ਨ ਅਤੇ ਬਾਇਓਟੈੱਕਨਾਲੋਜ਼ੀ ਐਸੋਸੀਏਸ਼ਨ ਵੱਲੋਂ ਫਿਜ਼ੀਕਲ ਸਾਇੰਸ ਅਤੇ ਬਾਇਓਟੈੱਕਨਾਲੋਜ਼ੀ ਵਿਭਾਗ ਦੇ ਵਿਿਦਆਰਥੀਆਂ ਨੇ ਆਈ.ਆਈ.ਟੀ. ਰੋਪੜ ਵਿਖੇ ਸਾਇੰਸ ਦੇ ਮੁਕਾਬਲਿਆਂ ਵਿੱਚ ਭਾਗ ਲਿਆ।ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਆਈ.ਆਈ.ਟੀ. ਰੋਪੜ ਵੱਲੋਂ 11 ਫਰਵਰੀ 2025 ਨੂੰ “ਦ ਇੰਟਰਨੈਸ਼ਨਲ ਡੇ ਆਫ਼ ਵੂਮੈਨ ਐਂਡ ਗਰਲਜ਼ ਇੰਨ ਸਾਇੰਸ: ਸ਼ੋ ਕੇਸਿੰਗ ਵੂਮੈਨ ਰੋਲ ਮਾਡਲਜ਼ ਇੰਨ ਸਾਇੰਸ” ਕਰਵਾਇਆ ਗਿਆ।ਜਿੱਥੇ ਦੇਸ਼ ਭਰ ਵਿੱਚ ਵਿਿਗਆਨ ਦੇ ਖੇਤਰ ਵਿੱਚ ਚੰਗੇਰੀ ਖੋਜ ਕਰਨ ਅਤੇ ਅਕਾਦਮਿਕ ਗੁਣਵੱਤਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਵਿਿਗਆਨ ਵਿਭਾਗ ਦੀਆਂ ਮਾਹਿਰ ਮਹਿਲਾ ਅਧਿਆਪਕਾਂ ਅਤੇ ਖੋਜ ਕਰਤਾਵਾਂ ਨੇ ਮਾਹਿਰ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਮਾਹਿਰ ਬੁਲਾਰਿਆਂ ਨੇ ਔਰਤਾਂ ਦੇ ਵਿਿਗਆਨ ਦੀ ਤਰੱਕੀ ਵਿੱਚ ਪਾਏ ਜਾ ਰਹੇ ਯੋਗਦਾਨ ਤੇ ਚਰਚਾ ਕੀਤੀ। ਉਹਨਾਂ ਵਿਿਗਆਨ ਵਿੱਚ ਰੁਚੀ ਰੱਖਣ ਵਾਲੇ ਹਰ ਪ੍ਰਤੀਭਾਗੀ ਨੂੰ ਇਸ ਖੇਤਰ ਵਿੱਚ ਅੱਗੇ ਆਉਣ ਲਈ ਪੇ੍ਰਰਿਆ।ਬੇਲਾ ਕਾਲਜ ਦੀਆਂ ਕੁੱਲ 15 ਵਿਿਦਆਰਥਣਾਂ ਨੇ ਇਸ ਪੋ੍ਰਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਕਰਵਾਏ ਗਏ ਪੋਸਟਰ ਬਣਾਉਣ ਮੁਕਾਬਲਿਆਂ ਵਿੱਚ ਬੇਲਾ ਕਾਲਜ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕਰਕੇ ਆਪਣੀ ਅਮਿੱਟ ਛਾਪ ਛੱਡੀ। ਇਸ ਮੌਕੇ ਕਿਰਨਦੀਪ ਕੌਰ, ਕੋਮਲ ਯਾਦਵ ਅਤੇ ਨੀਲਮ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਡਾ. ਸ਼ਾਹੀ ਨੇ ਸਭਨਾਂ ਨੂੰ ਵਧਾਈ ਅਤੇ ਹੱਲਾਸ਼ੇਰੀ ਦਿੱਤੀ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਪਰਮਿੰਦਰ ਕੌਰ, ਪੋ੍ਰ. ਮਨਪ੍ਰੀਤ ਕੌਰ, ਡਾ. ਦੀਪਿਕਾ, ਡਾ. ਸੰਦੀਪ ਕੌਰ, ਪੋ੍ਰ. ਗੁਰਵਿੰਦਰ ਕੌਰ, ਅਤੇ ਪੋ੍ਰ. ਰਿੰਪੀ ਹਾਜ਼ਰ ਸਨ।