
ਬੇਲਾ ਕਾਲਜ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰੋਇੰਗ ਮੁਕਾਬਲਿਆਂ ਵਿੱਚ 12 ਮੈਡਲ ਕੀਤੇ ਹਾਸਲ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਰੋਪੜ ਵਿਖੇ ਸਤਲੁਜ ਦਰਿਆ ਤੇ ਰੋਇੰਗ ਮੁਕਾਬਲਿਆਂ ਵਿੱਚ ਬੇਲਾ ਕਾਲਜ ਲਈ 12 ਮੈਡਲ ਜਿੱਤ ਕੇ ਨਾਮਣਾ ਖੱਟਿਆ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਰੋਇੰਗ ਦੇ ਵੱਖ-ਵੱਖ ਮੁਕਾਬਲਿਆਂ ਵਿੱਚ 7 ਗੋਲਡ, 4 ਸਿਲਵਰ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ, ਜਿਹਨਾਂ ਵਿੱਚ ਮੈੱਨ ਕੋਕਸਲੈੱਸ ਫੋਰ ਵਿੱਚ ਜਸਕਰਨ ਸਿੰਘ ਨੇ ਇੱਕ ਸੋਨ ਤਗਮਾ, ਮੈੱਨ ਡਬਲ ਵਿੱਚ ਇੱਕ ਸੋਨ ਤਗਮਾ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਰਿਪਨ ਦੀਪ ਸਿੰਘ ਨੇ ਇੱਕ ਸੋਨ ਤਗਮਾ ਅਤੇ ਇੱਕ ਚਾਂਦੀ ਦਾ ਤਗਮਾ, ਗੁਰਸੇਵਕ ਸਿੰਘ ਨੇ ਇੱਕ ਸੋਨੇ ਅਤੇ ਇੱਕ ਚਾਂਦੀ ਦੇ ਤਗਮੇ ਜਿੱਤੇ। ਸੰਗਮ ਸਹਾਰਨ ਨੇ ਮੈੱਨ ਜੂਨੀਅਰ ਫੋਰ ਵਿੱਚ ਇੱਕ ਸੋਨ ਤਗਮਾ, ਮੈੱਨ ਜੂਨੀਅਰ ਟੀਮ ਵਿੱਚ ਇੱਕ ਚਾਂਦੀ ਦਾ ਤਗਮਾ ਅਤੇ ਮੈੱਨ ਜੂਨੀਅਰ ਡਬਲ ਸਕੱਲ ਵਿੱਚ ਇੱਕ ਚਾਂਦੀ ਦਾ ਤਗਮਾ ਜਿੱਤ ਕੇ ਕਾਲਜ ਦਾ ਮਾਣ ਵਧਾਇਆ।ਇਸੇ ਤਰ੍ਹਾਂ ਕਾਲਜ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਸਿੰਗਲ ਸਕੱਲ ਈਵੈਂਟ ਵਿੱਚ ਇੱਕ ਸੋਨ ਤਗਮਾ ਅਤੇ ਡਬਲ ਸਕੱਲ ਈਵੈਂਟ ਵਿੱਚ ਵੀ ਇੱਕ ਸੋਨ ਤਗਮਾ ਜਿੱਤਿਆ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਵਿਿਦਆਰਥੀਆਂ ਨੂੰ 7 ਸੋਨ ਤਗਮੇ, 4 ਚਾਂਦੀ ਦੇ ਤਗਮੇ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਣ ਤੇ ਬਹੁਤ-ਬਹੁਤ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂ ਵੀ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ ਅਤੇ ਬੇਲਾ ਕਾਲਜ ਦੇ ਵਿਦਿਆਰਥੀਆਂ ਵਲੋਂ ਅਕਾਦਮਿਕ, ਕਲਚਰਲ ਅਤੇ ਖੇਡਾਂ ਦੇ ਖੇਤਰ ਵਿੱਚ ਹਾਸਲ ਕੀਤੀਆਂ ਉਪਲੱਬਧੀਆਂ ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ।ਉਹਨਾਂ ਕਿਹਾ ਕਿ ਸਾਨੂੰ ਇਹਨਾਂ ਵਿਿਦਆਰਥੀਆਂ ਤੇ ਬਹੁਤ ਮਾਣ ਹੈ। ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪ੍ਰੋਫੈਸਰ ਸੁਨੀਤਾ ਰਾਣੀ, ਸਹਾਇਕ ਪ੍ਰੋਫੈਸਰ ਲੈਫਟੀਨੈਟ ਪ੍ਰਿਤਪਾਲ ਸਿੰਘ, ਸਹਾਇਕ ਪ੍ਰੋਫੈਸਰ ਅਮਰਜੀਤ ਸਿੰਘ, ਸਮੂਹ ਸਟਾਫ਼ ਅਤੇ ਵਿਿਦਆਰਥੀ ਹਾਜ਼ਰ ਸਨ।