
ਬੇਲਾ ਕਾਲਜ ਨੇ ਹਰਿਆਲੀ ਰੱਖੜੀ ਮਨਾਈ
ਬੇਲਾ ਕਾਲਜ ਨੇ ਹਰਿਆਲੀ ਰੱਖੜੀ ਮਨਾਈ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਵਾਤਾਵਰਣ ਨੂੰ ਸਮਰਪਿਤ ਹਰਿਆਲੀ ਰੱਖੜੀ ਮਨਾਈ ਗਈ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਸਾਲ ਇਹ ਤਿਉਹਾਰ 22 ਅਗਸਤ ਨੂੰ ਮਨਾਇਆ ਜਾ ਰਿਹਾ ਹੈ।ਇਹ ਤਿਉਹਾਰ ਭੈਣ ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ।ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਰੱਖੜੀਆ ਬੰਨਦੀਆਂ ਹਨ।ਉਹਨਾਂ ਦੱਸਿਆ ਕਿ ਉਚੇਰੀ ਸਿੱਖਿਆ ਦੇ ਵਿਭਾਗ ਐਮ. ਜੀ. ਐਨ. ਸੀ. ਆਰ. ਈ. ਭਾਰਤ ਸਰਕਾਰ ਦੀਆਂ ਗਾਈਡ ਲਾਈਨਜ਼ ਅਨੁਸਾਰ ਬੇਲਾ ਕਾਲਜ ਦੇ ਵਿਿਦਆਰਥੀਆਂ ਨੇ ਆਪਣੇ ਹੱਥ ਨਾਲ਼ ਰੱਖੜੀਆਂ ਬਣਾਈਆਂ ਅਤੇ ਉਹਨਾਂ ਰੱਖੜੀਆਂ ਨੂੰ ਰੁੱਖਾਂ ਦੁਆਲੇ ਬੰਨ ਕੇ ਵਾਤਾਵਰਣ ਦੀ ਰੱਖਿਆ ਕਰਨ ਦਾ ਵਚਨ ਲਿਆ ਗਿਆ। ਉਹਨਾਂ ਸਾਰੇ ਅਧਿਆਪਕਾਂ ਅਤੇ ਵਿਿਦਆਰਥੀਆਂ ਨੂੰ ਵੀ ਵਾਤਾਵਰਣ ਦੀ ਰੱਖਿਆ ਕਰਦੇ ਹੋਏ ਹਰਿਆਲੀ ਰੱਖੜੀ ਮਨਾਉਣ ਲਈ ਕਿਹਾ। ਉਹਨਾਂ ‘ਚਿਪਕੋ ਅੰਦੋਲਨ’ ਨੁੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਵਾਤਾਵਰਣ ਲਈ ਹੋਰ ਸੁਚੇਤ ਹੋਣ ਦੀ ਜ਼ਰੂਰਤ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਰੇ ਤਿਉਹਾਰਾਂ ਨੂੰ ਖੁਸ਼ੀ ਨਾਲ਼ ਮਨਾ ਸਕਣ।ਇਸ ਮੌਕੇ ਡਾ. ਮਮਤਾ ਅਰੋੜਾ, ਅਸਿਸ. ਪ੍ਰੋ. ਸੁਨੀਤਾ ਰਾਣੀ, ਅਸਿਸ. ਪ੍ਰੋ. ਅਮਰਜੀਤ ਸਿੰਘ, ਅਸਿਸ. ਪ੍ਰੋ ਹਿਮਾਨੀ ਸੈਣੀ, ਅਸਿਸ. ਪ੍ਰੋ. ਗਗਨਦੀਪ ਕੌਰ. ਅਸਿਸ. ਪ੍ਰੋ. ਰੋਜ਼ੀ ਰਾਣੀ, ਅਸਿਸ. ਪ੍ਰੋ. ਲਵ ਸਿੰਗਲਾ ਅਤੇ ਅਸਿਸ. ਪ੍ਰੋ. ਨਵਰੀਤ ਹਾਜ਼ਿਰ ਸਨ।