Go Back

ਬੇਲਾ ਕਾਲਜ ਨੇ ਅੰਤਰ- ਕਾਲਜ ਕਬੱਡੀ ਮੁਕਾਬਲੇ ’ਚ ਰਚਿਆ ਇਤਿਹਾਸ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਚੱਲ ਰਹੇ ਅੰਤਰ-ਕਾਲਜ ਸਰਕਲ ਸਟਾਇਲ ਕਬੱਡੀ ਮੁਕਾਬਲੇ (ਲੜਕੇ) ਵਿੱਚ ਦੂਜਾ ਸਥਾਨ ਹਾਸਿਲ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਅੰਤਰ-ਕਾਲਜ ਮੁਕਾਬਲੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ 21ਤੋਂ 23 ਨਵੰਬਰ, 2023 ਤੱਕ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚੋਂ ਬੇਲਾ ਕਾਲਜ ਦੇ ਖਿਡਾਰੀਆਂ ਦੇ ਖਿਡਾਰੀਆਂ ਨੇ ਇਹ ਮਾਣਮੱਤੀ ਪ੍ਰਾਪਤੀ ਹਾਸਿਲ ਕੀਤੀ।ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਮੈਚ ਵਿੱਚ ਬੇਲਾ ਕਾਲਜ ਦੀ ਟੀਮ ਨੇ ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ ਨੂੰ ਅਤੇ ਦੂਜੇ ਮੈਚ ਵਿੱਚ ਡੀ.ਏ.ਵੀ. ਕਾਲਜ ਬਠਿੰਡਾ ਅਤੇ ਤੀਜੇ ਮੈਚ ਵਿੱਚ ਯੂਨੀਵਰਸਿਟੀ ਕਾਲਜ ਬਹਾਦੁਰਪੁਰ (ਮਾਨਸਾ) ਨੂੰ ਇੱਕ ਤਰਫ਼ਾ ਮੁਕਾਬਲਿਆਂ ਵਿੱਚ ਹਰਾ ਕੇ ਕਾਲਜ ਦੀ ਝੋਲੀ ਇਹ ਟਰਾਫ਼ੀ ਪਾਈ।ਉਹਨਾਂ ਦੱਸਿਆ ਕਿ ਇਹਨਾਂ ਖਿਡਾਰੀਆਂ ਦਾ ਕਾਲਜ ਵਿਹੜੇ ਪੁੱਜਣ ਤੇ ਕਾਲਜ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸ. ਸੰਗਤ ਸਿੰਘ ਲੌਂਗੀਆ, ਪ੍ਰਧਾਨ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਉਹਨਾਂ ਨੇ ਸਰੀਰਿਕ ਸਿੱਖਿਆ ਵਿਭਾਗ ਅਤੇ ਸਾਰੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।ਇਸ ਮੌਕੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਸਹਾਇਕ ਪੋ੍ਰਫੈਸਰ ਪ੍ਰਿਤਪਾਲ ਸਿੰਘ, ਸਹਾਇਕ ਪੋ੍ਰਫੈਸਰ ਅਮਰਜੀਤ ਸਿੰਘ ਨੇ, ਜੋ ਕਿ ਲਗਾਤਾਰ ਇਹਨਾਂ ਵਿਦਿਆਰਥੀਆਂ ਦੀ ਯੋਗ ਅਗਵਾਈ ਕਰ ਰਹੇ ਹਨ ਅਤੇ ੁਇਹਨਾਂ ਨਾਲ ਸਾਰੇ ਮੁਕਾਬਲਿਆਂ ਵਿੱਚ ਸ਼ਿਰਕਤ ਕਰ ਰਹੇ ਹਨ, ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਕਾਲਜ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਦੇ ਭਰਪੂਰ ਸਹਿਯੋਗ ਨੂੰ ਦਿੱਤਾ।ਇਸ ਮੌਕੇ ਡਾ. ਮਮਤਾ ਅਰੋੜਾ, ਇੰਟਰਨੈਸ਼ਨਲ ਕਬੱਡੀ ਖਿਡਾਰੀ ਅਤੇ ਕੋਚ ਨਰਪਿੰਦਰ ਸਿੰਘ ਭੈਰੋਂ ਮਾਜਰਾ, ਸਹਾਇਕ ਪੋ੍ਰਫੈਸਰ ਗੁਰਲਾਲ ਸਿੰਘ, ਸਹਾਇਕ ਪੋ੍ਰਫੈਸਰ ਗਗਨਦੀਪ ਕੌਰ, ਸਹਾਇਕ ਪੋ੍ਰਫੈਸਰ ਇਸ਼ੂ ਬਾਲਾ, ਸਹਾਇਕ ਪੋ੍ਰਫੈਸਰ ਰਾਕੇਸ਼ ਜੋਸ਼ੀ, ਸਹਾਇਕ ਪੋ੍ਰਫੈਸਰ ਪਰਮਿੰਦਰ ਕੌਰ ਅਤੇ ਡਾ. ਅਣਖ ਸਿੰਘ ਹਾਜ਼ਿਰ ਸਨ।