Go Back

ਬੇਲਾ ਕਾਲਜ ਨੇ ਰੋਟਰੀ ਕਲੱਬ ਵੱਲੋਂ ਸੈਮੀਨਾਰ ਕਰਵਾਇਆ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਆਈ.ਕਿਊ.ਏ.ਸੀ. ਵੱਲੋਂ ਮਹਾਰਾਣੀ ਸਤਿੰਦਰ ਕੌਰ ਸੀਨੀਅਰ ਸੈਕੰਡਰੀ ਸਕੂਲ ਬੇਲਾ ਵਿਖੇ ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ ਇੱਕ ਵਿਸ਼ੇਸ਼ ਚੇਤਨਾ ਸੈਮੀਨਾਰ ਕਰਵਾਇਆ ਗਿਆ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਸੈਮੀਨਾਰ ਜ਼ਰੀਏ ਵਿਿਦਆਰਥੀਆਂ ਨੂੰ ਚਾਈਨਾਂ ਡੋਰ ਦੇ ਇਸਤੇਮਾਲ, ਇਸ ਦੇ ਭਿਆਨਕ ਨਤੀਜਿਆਂ ਅਤੇ ਇਸ ਦੀ ਰੋਕ ਸੰਬੰਧੀ ਪ੍ਰਸ਼ਾਸਨ ਦੀ ਮੱਦਦ ਕਰਨ ਦਾ ਸੁਨੇਹਾ ਦਿੱਤਾ ਗਿਆ। ਰੋਟਰੀ ਕਲੱਬ ਵੱਲੋਂ ਸ. ਕੁਲਤਾਰ ਸਿੰਘ, ਪ੍ਰਧਾਨ ਰੋਟਰੀ ਕਲੱਬ ਅਤੇ ਸ. ਰੁਪਿੰਦਰ ਸਿੰਘ ਪ੍ਰੈਜੀਡੈਂਟ ਇਲੈਕਟ ਨੇ ਵਿਿਦਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਸ. ਕੁਲਤਾਰ ਸਿੰਘ ਨੇ ਚਾਈਨਾ ਡੋਰ ਦੇ ਇਸਤੇਮਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈਆਂ ਰੋਕਾਂ ਅਤੇ ਇਸ ਦੀ ਵਿਕਰੀ ਨੂੰ ਰੋਕਣ ਲਈ ਸਹਾਈ ਹੋਣ ਬਾਰੇ ਦੱਸਿਆ। ਉਹਨਾਂ ਨੇ ਇਸ ਡੋਰ ਦੀ ਵਰਤੋਂ ਤੇ ਹੋਣ ਵਾਲੀ ਸਜ਼ਾ ਆਦਿ ਸੰਬੰਧੀ ਜਾਣਕਾਰੀ ਦਿੱਤੀ। ਸ. ਰੁਪਿੰਦਰ ਸਿੰਘ ਨੇ ਇਸ ਮੌਕੇ ਚਾਈਨਾਂ ਡੋਰ ਨਾਲ ਹੋ ਰਹੇ ਸੜਕ ਹਾਦਸਿਆਂ ਸੰਬੰਧੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਸ ਦੀ ਵਰਤੋਂ ਨਾਲ ਇੱਕਲੇ ਮਨੁੱਖ ਹੀ ਨਹੀਂ ਸਗੋਂ ਪਸ਼ੂ-ਪੰਛੀ ਵੀ ਪ੍ਰਭਾਵਿਤ ਹੋ ਰਹੇ ਹਨ। ਅਨੇਕਾਂ ਜ਼ਿੰਦਗੀਆਂ ਅਜਾਈਂ ਜਾ ਚੁੱਕੀਆਂ ਹਨ। ਅੰਤ ਵਿੱਚ ਸਕੂਲ ਪ੍ਰਿੰਸੀਪਲ ਸ. ਮੇਹਰ ਸਿੰਘ, ਪ੍ਰਿੰਸੀਪਲ ਸਕੂਲ ਨੇ ਰੋਟਰੀ ਕਲੱਬ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੀਮਾ ਠਾਕੁਰ ਅਤੇ ਸਮੁੱਚਾ ਸਕੂਲ ਸਟਾਫ ਹਾਜ਼ਰ ਸੀ।