
ਬੇਲਾ ਕਾਲਜ ਨੂੰ ਏ.ਆਈ.ਸੀ.ਟੀ.ਈ. ਵੱਲੋਂ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਲਈ ਮਿਲੀ ਗ੍ਰਾਂਟ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੂੰ ਏ.ਆਈ.ਸੀ.ਟੀ.ਈ. ਟੇ੍ਰਨਿੰਗ ਐਂਡ ਲਰਨਿੰਗ ਵਲੋਂ 22 ਤੋਂ 27 ਸਤੰਬਰ 2025 ਨੂੰ ਹਫ਼ਤਾਵਾਰੀ ਫੈਕਲਟੀ ਡਿਵੈੱਲਪਮੈਂਟ ਪੋ੍ਰਗਰਾਮ ਕਰਵਾਉਣ ਲਈ ਸਾਢੇ ਤਿੰਨ ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਹੋਈ ਹੈ। ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹ ਐਫ.ਡੀ.ਪੀ. “ਇੰਨਹਾਂਸਿੰਗ ਪੈਡਾਗੋਜੀ ਵਿਦ ਡਿਜ਼ੀਟਲ ਮਾਰਕੀਟਿੰਗ ਟੈਕਨੀਜ਼” ਥੀਮ ਤੇ ਆਧਾਰਿਤ ਹੈ ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੁਪਨੇ ਦਾ ਸਾਰਥਿਕ ਰੂਪ ਹੈ। ਇਸ ਐਫ.ਡੀ.ਪੀ. ਦਾ ਇਨਫਾਰਮੇਸ਼ਨ ਬਰੋਸ਼ਰ ਜਨਤਕ ਜਾਣਕਾਰੀ ਹਿੱਤ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਵੱਲੋਂ ਸਮੂਹ ਵਿਭਾਗ ਮੁਖੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਇੱਕ ਵੱਡੀ ਉਪਲਬਧੀ ਹੈ ਜੋ ਕਿ ਸੰਸਥਾ ਦੇ ਵਿਕਾਸ ਅਤੇ ਇਸ ਦੀ ਵਿੱਦਿਅਕ ਖੇਤਰ ਪ੍ਰਤੀ ਦ੍ਰਿੜਤਾ ਨੂੰ ਦਰਸਾਉਂਦੀ ਹੈ। ਉਹਨਾਂ ਬਿਜ਼ਨਸ ਸਟੱਡੀਜ਼ ਵਿਭਾਗ ਦੇ ਮੁਖੀ ਪੋ੍ਰ. ਗੁਰਲਾਲ ਸਿੰਘ ਅਤੇ ਡਾ. ਨਰਿਪਇੰਦਰ ਕੌਰ ਨੂੰ ਇਸ ਲਈ ਵਿਸ਼ੇਸ਼ ਵਧਾਈ ਦਿੱਤੀ ਕਿਉਂਕਿ ਇਹ ਉਹਨਾਂ ਦੇ ਪੋ੍ਰਜੈਕਟ ਦੀ ਮਿਹਨਤ ਦਾ ਨਤੀਜਾ ਹੈ। ਪੋ੍ਰ. ਗੁਰਲਾਲ ਸਿੰਘ ਨੇ ਆਸ ਜਤਾਈ ਕਿ ਇਹ ਪੋ੍ਰਗਰਾਮ ਭਾਗੀਦਾਰਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗਾ ਅਤੇ ਕਈ ਨਵੀਆਂ ਸੰਭਾਵਨਾਵਾਂ ਦੀ ਸਿਰਜਣਾ ਵਿੱਚ ਸਹਾਈ ਬਣੇਗਾ।ਇਸ ਅਧੀਨ ਡਿਜ਼ੀਟਲ ਮਾਰਕੀਟਿੰਗ ਦੇ ਸਿਧਾਂਤ, ਸੋਸ਼ਲ ਮੀਡੀਆ ਮਾਰਕੀਟਿੰਗ ਫਾਰ ਐਜੂਕੇਸ਼ਨ, ਕੰਨਟੈਂਟ ਕ੍ਰੀਏਸ਼ਨ ਐਂਡ ਮੈਨਜਮੈਂਟ, ਸਰਚ ਇੰਜਨ ਓਪਟੇਮਾਈਜ਼ੇਸ਼ਨ, ਆਨਲਾਈਨ ਟੀਚਿੰਗ ਐਂਡ ਡਿਜ਼ੀਟਲ ਮਾਰਕੀਟਿੰਗ ਇੰਨਟੈਗਰੇਸ਼ਨ, ਰਿਸਰਚ ਡੀਸੈਮੀਨੇਸ਼ਨ ਆਦਿ ਵਿਿਸ਼ਆਂ ਤੇ ਵਿਸਥਾਰਪੂਰਵਕ ਚਰਚਾ ਕਰਨ ਲਈ ਮਾਹਿਰ ਬੁਲਾਰੇ ਵੱਖੋ-ਵੱਖਰੇ ਸੈਸ਼ਨਾਂ ਵਿੱਚ ਜਾਣਕਾਰੀ ਸਾਂਝੀ ਕਰਨਗੇ।