
ਬੇਲਾ ਕਾਲਜ ਨੇ ‘ਥਿੰਕ ਨੈਕਸਟ ਟੈੱਕ’ ਨਾਲ ਕੀਤਾ ਸਮਝੌਤਾ-ਪੱਤਰ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗੈ੍ਰਜੂਏਟ ਕੰਪਿਊਟਰ ਸਾਇੰਸ ਅਤੇ ਮੈਨਜਮੈਂਟ ਵਿਭਾਗ ਦੇ ਯਤਨਾਂ ਸਦਕਾ ਕਾਲਜ ਵੱਲੋਂ ਅੱਜ ‘ਥਿੰਕ ਨੈਕਸਟ ਟੈਕਨਾਲੋਜੀਸ’ ਮੋਹਾਲੀ ਨਾਲ ਮੈਮੋਡਰੰਮ ਆਫ਼ ਅੰਡਰਟੇਕਿੰਗ (ਐਮ.ਓ.ਯੂ) ਸਾਇਨ ਕੀਤਾ ਗਿਆ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਪੇਂਡੂ ਖੇਤਰ ਦੇ ਵਿਿਦਆਰਥੀਆਂ ਨੂੰ ਨਵੀਆਂ ਤਕਨੀਕਾਂ ਅਤੇ ਡਿਜੀਟਲ ਰੁਝਾਨਾਂ ਪ੍ਰਤੀ ਸੁਚੇਤ ਰੱਖਣ ਦੇ ਅਹਿਦ ਤਹਿਤ ਇਹ ਐਮ.ਓ.ਯੂ. ਸਾਇਨ ਕੀਤਾ ਗਿਆ ਹੈ। ਇਹ ਸਮਝੌਤਾ ਥਿੰਕ ਨੈਕਸਟ ਟੈੱਕ ਦੇ ਇੰਜੀਨੀਅਰ ਸ਼੍ਰੀ ਬਲਰਾਮ, ਬਿਜ਼ਨਸ ਡਿਵੈੱਲਪਮੈਂਟ ਮੈਨੇਜਰ ਅਤੇ ਸ਼੍ਰੀ ਲਵ ਕੁਮਾਰ ਸ਼ਰਮਾ, ਡਿਜੀਟਲ ਮਾਰਕੀਟਿੰਗ ਐਕਸਪਰਟ ਦੀ ਹਾਜ਼ਰੀ ਵਿੱਚ ਹੋਇਆ। ਇਸ ਮੌਕੇ ਕੰਪਿਊਟਰ ਵਿਭਾਗ ਮੁਖੀ ਸ਼੍ਰੀ ਰਾਕੇਸ਼ ਜੋਸ਼ੀ ਨੇ ਕਿਹਾ ਕਿ ਇਸ ਉਪਰਾਲੇ ਤਹਿਤ ਵਿਿਦਆਰਥੀਆਂ ਲਈ ਵੱਖੋ-ਵੱਖਰੀਆਂ ਗਤੀ ਵਿਧੀਆਂ ਜਿਵੇਂ ਕਿ ਇੰਨਟਰਨਸ਼ਿਪ, ਵਰਕਸ਼ਾਪ, ਟਰੇਨਿੰਗ, ਵਿੱਦਿਅਕ ਟੂਰ ਆਦਿ ਕਰਵਾਏ ਜਾਣਗੇ। ਮੈਨਜਮੈਂਟ ਵਿਭਾਗ ਦੇ ਮੁਖੀ ਸ਼੍ਰੀ ਗੁਰਲਾਲ ਸਿੰਘ ਨੇ ਇਸ ਸਮਝੌਤੇ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਥਿੰਕ ਨੈਕਸਟ ਟੈੱਕ ਦੇ ਨੁਮਾਇੰਦਿਆਂ ਦਾ ਧੰਨਵਾਦ ਵਿਅਕਤ ਕੀਤਾ।