
ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਐਨ.ਸੀ.ਸੀ. ਦਾ ‘ਸੀ’ ਸਰਟੀਫਿਕੇਟ ਪਾਸ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ 8 ਵਿਦਿਆਰਥੀਆਂ ਨੇ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਦਾ ‘ਸੀ’ ਸਰਟੀਫਿਕੇਟ ਦਾ ਇਮਤਿਹਾਨ ਪਾਸ ਕਰ ਲਿਆ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਦੇਸ ਦੀ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਵਿiਦਆਰਥੀਆਂ ਨੂੰ ਕਾਲਜ ਵਿੱਚ ਚੋਣਵੇਂ ਵਿਸ਼ੇ ਵਜੋਂ ਐਨ.ਸੀ.ਸੀ. ਲੈਣ ਦੀ ਆਗਿਆ ਦਿੱਤੀ ਹੈ ਜਿਸ ਤਹਿਤ ਕਿਸੇ ਵੀ ਕੋਰਸ ਦੇ ਵਿਦਆਰਥੀ (ਲੜਕੇ ਅਤੇ ਲੜਕੀਆਂ) ਐਨ.ਸੀ.ਸੀ. ਲੈ ਸਕਦੇ ਹਨ।ਉਹਨਾਂ ਕਿਹਾ ਕਿ ‘ਸੀ’ ਸਰਟੀਫਿਕੇਟ ਦਾ ਇਮਤਿਹਾਨ ਪਾਸ ਕਰਨ ਉਪਰੰਤ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ ਤੋਂ ਛੋਟ ਮਿਲ ਜਾਦੀਂ ਹੈ ਤੇ ਇੰਟਰਵਿਊ ਦੇ ਕੇ ਲੈਫਟੀਨੈਂਟ ਲਈ ਸਿੱਧੀ ਭਰਤੀ ਲਈ ਯੋਗ ਹੋ ਜਾਂਦਾ ਹੈ।ਐਸੋਸੀਏਟ ਐਨ.ਸੀ.ਸੀ. ਅਫ਼ਸਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਐਨ.ਸੀ.ਸੀ. ਦਾ ਆਦਰਸ਼ ਏਕਤਾ ਅਤੇ ਅਨੁਸ਼ਾਸਨ ਹੈ ਜਿਸ ਨੂੰ ਬੇਲਾ ਕਾਲਜ ਬਾਖੂਬੀ ਨਾਲ ਨਿਭਾ ਰਿਹਾ ਹੈ। ਸਾਡਾ ਉਦੇਸ਼ ਨੌਜਵਾਨਾਂ ਵਿੱਚ ਦਲੇਰੀ, ਅਨੁਸ਼ਾਸਨ, ਅਗਵਾਈ, ਧਰਮ ਨਿਰਪੱਖ ਨਜ਼ਰੀਆ, ਖੇਡਾਂ ਦੀ ਭਾਵਨਾ, ਨਿਰਸਵਾਰਥ ਸੇਵਾ ਦੇ ਆਦਰਸ਼ਾਂ ਦੇ ਗੁਣਾਂ ਦਾ ਵਿਕਾਸ ਕਰਨਾ ਹੈ।ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਐਨ.ਸੀ.ਸੀ. ਦੇ ‘ਸੀ’ ਸਰਟੀਫਿਕੇਟ ਦੀ ਵਿਸਥਾਰਪੂਰਵਕ ਮਹੱਤਤਾ ਤੇ ਜਾਣਕਾਰੀ ਸਾਂਝੀ ਕੀਤੀ ਅਤੇ ਸੀ.ਓ. 23 ਪੰਜਾਬ ਬਟਾਲੀਅਨ ਐਨ.ਸੀ.ਸੀ. ਰੋਪੜ ਦੇ ਕਮਾਡਿੰਗ ਅਫ਼ਸਰ ਐੱਸ. ਬੀ. ਰਾਣਾ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਅਸਿਸ. ਪ੍ਰੋ. ਅਮਰਜੀਤ ਸਿੰਘ ਅਤੇ ਖਲੀਲ ਮੁਹੰਮਦ ਹਾਜਰ ਸਨ।