Go Back

ਬੇਲਾ ਕਾਲਜ ਦੇ ਵਿਦਿਆਰਥੀਆਂ ਨੇ ਫੂਡ ਪਰੋਸੈਸਿੰਗ ਸਕਿੱਲ ਟੈਸਟ ਵਿੱਚ ਮਾਰੀਆਂ ਮੱਲਾਂ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਫੂਡ ਪਰੋਸੈਸਿੰਗ ਖੇਤਰ ਵਿੱਚ ਇੱਕ ਨਵੀਂ ਪਹਿਚਾਣ ਬਣਾ ਲਈ ਹੈ। ‘ਆਤਮ ਨਿਰਭਰ’ ਭਾਰਤ ਵਿੱਚ ਇਸ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੇਲਾ ਕਾਲਜ, ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ, ਹੁਨਰ ਦੇ ਗੈਪ ਨੂੰ ਪੂਰਾ ਕਰਦੇ ਹੋਏ ਨੌਜਵਾਨਾਂ ਨੂੰ ਵਿੱਦਿਅਕ ਵਾਤਾਵਰਨ ਪ੍ਰਣਾਲੀ ਦੇ ਹੁਨਰ ਦੇ ਵਿਕਾਸ ਅਨੁਸਾਰ ਉਤਸ਼ਾਹਿਤ ਕਰਦਾ ਹੈ। ਇਸ ਲਈ ਬੇਲਾ ਕਾਲਜ ਵਿਖੇ ਬੀ.ਵਾਕ. ਫੂਡ ਪੋ੍ਰਸੈਸਿੰਗ, ਬੀ.ਵਾਕ. ਰੀਨਿਊਏਬਲ ਐਨਰਜੀ, ਤੇ ਬੀ.ਵਾਕ. ਰਿਟੇਲ ਮੈਨੇਜਮੈਂਟ ਤਕਨਾਲੋਜੀ ਦੇ ਕੋਰਸ ਚੱਲ ਰਹੇ ਹਨ। ਪੀ.ਜੀ. ਕੋਰਸਾਂ ਵਿੱਚ ਐਮ.ਵਾਕ. ਫੂਡ ਪ੍ਰੋਸੈਸਿੰਗ, ਸੈਕਟਰ ਸਕਿੱਲ ਹੱਬ ਦੇ ਪੋ੍ਰਗਰਾਮ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਾਲਜ ਦਾ ਹਰ ਵਿਦਿਆਰਥੀ ਫੂਡ ਪਰੋਸੈਸਿੰਗ ਸੈਕਟਰ ਸਕਿੱਲ ਕੋੌਂਸਲ ਵੱਲੋਂ ਪ੍ਰਮਾਣਿਤ ਹੁੰਦਾ ਹੈ।ਕਈ ਵਿਦਿਆਰਥੀਆਂ ਨੇ ਅੱਪ-ਸਕਿੱਲ ਦੇ ਤਹਿਤ ਐਨ.ਐਸ.ਕਿਓ.ਐਫ ਦੇ ਲੈਵਲ 4,5,6 ਲਈ ਪ੍ਰਮਾਣਿਤ ਹੋ ਕੇ ਬੇਲਾ ਕਾਲਜ ਦੀ ਫੂਡ ਪਰੋਸੈਸਿੰਗ ਖੇਤਰ ਵਿੱਚ ਇੱਕ ਨਵੀਂ ਪਹਿਚਾਣ ਬਣਾਈ ਹੈ। ਵਿਭਾਗ ਮੁਖੀ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਜੋ ਵੀ ਵਿਦਿਆਰਥੀ ਫੂਡ ਪਰੋਸੈਸਿੰਗ ਚੁਣਦਾ ਹੈ, ਉਹ ਸੈਕਟਰ ਸਕਿੱਲ ਕੋੌਂਸਲ ਵੱਲੋਂ ਪ੍ਰਮਾਣਿਤ ਹੋਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਹੀ ਹੁਨਰ ਪ੍ਰਦਾਨ ਕਰਨਾ ਤੇ ਸਿੱਖਿਆ ਦੀ ਅਸਲ ਭੂਮਿਕਾ ਨੂੰ ਮਾਨਤਾ ਦੇਣਾ ਹੀ ਕਾਲਜ ਦੇ ਟਿਕਾਊ ਵਿਕਾਸ ਏਜੰਡੇ ਦਾ ਅਹਿਮ ਹਿੱਸਾ ਹੈ। ਇਸ ਰਾਹੀਂ ਨਾ ਸਿਰਫ ਰੋਜਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ, ਸਗੋਂ ਇਲਾਕੇ ਦੀ ਵੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਬਾਇਓਟੈੱਕਨਾਲੋਜੀ ਅਤੇ ਫੂਡ ਪਰੋਸੈਸਿੰਗ ਵਿਭਾਗ ਦੇ ਪੋ੍ਰ. ਮਨਪ੍ਰੀਤ ਕੌਰ, ਪੋ੍ਰ. ਜਸਪ੍ਰੀਤ ਕੌਰ, ਪੋ੍ਰ. ਨਵਜੋਤ ਭਾਰਤੀ, ਪੋ੍ਰ. ਹਰਸ਼ਿਤਾ ਸੈਣੀ, ਪੋ੍ਰ. ਗੁਰਵਿੰਦਰ ਕੌਰ, ਡਾ. ਬਿਨੈਪ੍ਰੀਤ ਕੌਰ, ਡਾ. ਰੀਮਾ ਦੇਵੀ ਅਤੇ ਪੋ੍ਰ. ਗੁਰਪ੍ਰੀਤ ਕੌਰ ਹਾਜਰ ਸਨ।