
ਬੇਲਾ ਕਾਲਜ ਦੇ ਵਿਿਦਆਰਥੀਆਂ ਨੇ ਸਟੱਡੀ ਸਰਕਲ ਸੰਸਥਾ ਵੱਲੋਂ ਨੈਤਿਕ ਸਿੱਖਿਆ ਦੇ ਲਏ ਇਮਤਿਹਾਨ ਵਿੱਚ ਮਾਰੀਆਂ ਮੱਲਾਂ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਸਟੱਡੀ ਸਰਕਲ ਸੰਸਥਾ ਵੱਲੋਂ ਨੈਤਿਕ ਸਿੱਖਿਆ ਸੰਬੰਧੀ ਇੱਕ ਵਿਸ਼ੇਸ਼ ਇਮਤਿਹਾਨ ਲਿਆ ਗਿਆ, ਜਿਸ ਵਿੱਚ ਵਿਿਦਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਬੁੱਧੀਮਤਾ ਅਤੇ ਨੈਤਿਕ ਮੁੱਲਾਂ ਪ੍ਰਤੀ ਜਾਗਰੂਕਤਾ ਦਾ ਪਰਚਮ ਲਹਿਰਾਇਆ। ਇਸ ਇਮਤਿਹਾਨ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ 50 ਵਿਿਦਆਰਥੀਆਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੇ ਐਮ.ਐਸ.ਸੀ. ਭਾਗ-ਦੂਜਾ (ਗਣਿਤ) ਦੇ ਵਿਿਦਆਰਥੀ ਪ੍ਰਿੰਸ ਨੇ ਰੋਪੜ ਜ਼ਿਲੇ੍ਹ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ 1200 ਰੁਪਏ ਦੀ ਨਕਦ ਰਾਸ਼ੀ, ਮਮੈਂਟੋ ਅਤੇ ਸਰਟੀਫਿਕੇਟ ਪ੍ਰਾਪਤ ਕੀਤਾ ਅਤੇ ਜਸਪ੍ਰੀਤ ਕੌਰ ਬੀ.ਏ. ਭਾਗ ਦੂਜਾ ਨੇ 100 ਰੁਪਏ ਹੌਂਸਲਾ ਅਫ਼ਜਾਈ ਨਕਦ ਇਨਾਮ ਪ੍ਰਾਪਤ ਕੀਤਾ। ਇਸ ਪ੍ਰੀਖਿਆ ਦਾ ਉਦੇਸ਼ ਵਿਿਦਆਰਥੀਆਂ ਵਿੱਚ ਚੰਗੇ ਆਚਰਣ, ਜ਼ਿੰਦਗੀ ਦੇ ਸੱਚੇ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਜਾਗਰੂਕਤਾ ਪੈਦਾ ਕਰਨੀ ਸੀ। ਕਾਲਜ ਦੇ ਸਟੱਡੀ ਸਰਕਲ ਇੰਚਾਰਜ ਡਾ. ਹਰਪ੍ਰੀਤ ਕੌਰ ਨੇ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਮਾਨਦਾਰੀ, ਸਚਾਈ,ਸਹਿਯੋਗ ਅਤੇ ਜ਼ਿੰਮੇਵਾਰੀ ਭਾਵਨਾ ਵਰਗੀਆਂ ਗੁਣਵੱਤਾਵਾਂ ਉਹਨਾਂ ਦੀ ਭਵਿੱਖ ਦੀ ਸਫਲਤਾ ਵਿੱਚ ਮਹੱਤਵਪੂਰਨ ਭੂੁਮਿਕਾ ਨਿਭਾਉਣਗੀਆਂ। ਸਾਰੇ ਹੀ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਵਿਤਰਿਤ ਕੀਤੇ ਗਏ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਡਾ. ਅਣਖ ਸਿੰਘ, ਡਾ. ਕੁਲਦੀਪ ਕੌਰ, ਡਾ. ਸੁਰਜੀਤ ਕੌਰ, ਡਾ. ਸੰਦੀਪ ਕੌਰ ਅਤੇ ਡਾ. ਤੇਜਿੰਦਰ ਕੌਰ ਹਾਜ਼ਰ ਸਨ।