
ਬੇਲਾ ਕਾਲਜ ਦੇ ਅਕਾਦਮਿਕ ਸੈਸ਼ਨ 2025-2026 ਦਾ ਪ੍ਰਾਸਪੈਕਟਸ ਰਿਲੀਜ਼
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦਾ ਅਕਾਦਮਿਕ ਸੈਸ਼ਨ 2025-2026 ਦਾ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕੇਂਦਰੀਕ੍ਰਿਤ ਦਾਖਲਾ ਪੋਰਟਲ ‘ਤੇ ਸਾਰੇ ਅੰਡਰ ਗੈ੍ਰਜੂਏਟ ਕੋਰਸਾਂ ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ ਅਤੇ ਪੋਸਟ ਗੈ੍ਰਜੂਏਟ ਕੋਰਸਾਂ ਦੇ ਦਾਖਲੇ ਮਿਤੀ 01 ਜੁਲਾਈ 2025 ਤੋਂ ਸ਼ੁਰੂ ਹੋਣੇ ਹਨ। ਇਸੇ ਦੇ ਮੱਦੇਨਜ਼ਰ ਕਾਲਜ ਦੇ ਨਵੇਂ ਸੈਸ਼ਨ ਦਾ ਪ੍ਰਾਸਪੈਕਟਸ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸੀਨੀਅਰ ਵਾਈਸ ਪ੍ਰਧਾਨ ਸ. ਹਰਮਿੰਦਰ ਸਿੰਘ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਚੇਅਰਮੈਨ ਫਾਰਮੇਸੀ ਕਾਲਜ ਕੈਪਟਨ ਐਮ.ਪੀ.ਸਿੰਘ, ਮੈਂਬਰ ਸ. ਗਿਆਨ ਸਿੰਘ, ਸ. ਗੁਰਮੇਲ ਸਿੰਘ, ਸ. ਗੁਰਿੰਦਰ ਸਿੰਘ, ਪ੍ਰਿੰਸੀਪਲ ਡਾ. ਸ਼ਾਹੀ, ਫਾਰਮੇਸੀ ਕਾਲਜ ਡਾ. ਸ਼ੈਲੇਸ ਸ਼ਰਮਾ ਤੇ ਅਧਿਆਪਕਾਂ ਦੀ ਹਾਜ਼ਰੀ ਅਧੀਨ ਰਿਲੀਜ਼ ਹੋਇਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਆਟੋਨੋਮਸ ਸਟੇਟਸ ਅਧੀਨ ਕਾਲਜ ਦੀ ਪਹਿਲੀ ਪੁਲਾਂਘ ‘ਤੇ ਸੰਸਥਾ ਦੀ ਤਰੱਕੀ ਦੀ ਕਾਮਨਾ ਕੀਤੀ। ਸੰਸਥਾ ਵਿੱਚ ਅੰਡਰ ਗੈ੍ਰਜੂਏਟ ਕੋਰਸਾਂ ਵਿੱਚ ਬੀ.ਏ, ਬੀ.ਸੀ.ਏ, ਬੀ.ਕਾਮ, ਬੀ.ਬੀ.ਏ, ਬੀ.ਐਸ.ਸੀ.(ਬਾਇਓਟੈਕਨਾਲੋਜੀ, ਨਾਨ- ਮੈਡੀਕਲ, ਕੰਪਿਊਟਰ ਸਾਇੰਸ), ਬੀ.ਵਾਕ (ਫੂਡ ਪੋ੍ਰਸੈਸਿੰਗ, ਰੀਨਿਊਅਲ ਐਨਰਜੀ ਟੈਕਨਾਲੋਜੀ ਅਤੇ ਰਿਟੇਲ ਮੈਨੇਜਮੈਂਟ ਐਂਡ. ਆਈ.ਟੀ. ਲਈ ਦਾਖਲੇ ਐਂਟਰੀ ਪੁਆਇੰਟ ਅਧੀਨ ਪੂਰੇ ਹੁਲਾਸ ਨਾਲ ਚੱਲ ਰਹੇ ਹਨ। ਉਪਰੋਕਤ ਬਿਨਾਂ ਪੋਸਟ ਗੈ੍ਰਜੂਏਟ ਕੋਰਸਾਂ ਵਿੱਚ ਐਮ.ਏ. (ਪੰਜਾਬੀ, ਰਾਜਨੀਤੀ ਸ਼ਾਸਤਰ), ਐਮ.ਐਸ.ਸੀ. (ਆਈ.ਟੀ. ਅਤੇ ਗਣਿਤ, ਬਾਇਓਟੈਕਨਾਲੋਜੀ), ਐਮ.ਕਾਮ, ਐਮ.ਵਾਕ. ਫੂਡ ਪੋ੍ਰਸੈਸਿੰਗ, ਪੀ.ਜੀ.ਡੀ.ਸੀ.ਏ. ਅਤੇ ਡਿਪਲੋਮਾ ਇਨ ਜਰਨੇਲਿਜ਼ਮ ਆਦਿ ਅਧੀਨ 01 ਜੁਲਾਈ ਤੋਂ ਦਾਖਲੇ ਸ਼ੁਰੂ ਹੋਣਗੇ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੰਸਥਾ ਵਿੱਚ ਸੱਭਿਅਕ, ਖੇਡ ਆਦਿ ਗਤੀਵਿਧੀਆਂ ਤੋਂ ਬਿਨਾਂ, ਰੈਡ ਕਰਾਸ, ਐਨ.ਸੀ.ਸੀ. (ਆਰਮੀ ਵਿੰਗ ਅਤੇ ਨੇਵਲ ਵਿੰਗ) ਅਤੇ ਐਨ.ਐਸ.ਐਸ. ਦੇ ਯੂਨਿਟ ਵੀ ਚੱਲ ਰਹੇ ਹਨ। ਇਸ ਮੌਕੇ ਪੋ੍ਰ. ਇਸ਼ੂ ਬਾਲਾ, ਪੋ੍ਰ. ਪਰਮਿੰਦਰ ਕੌਰ, ਲੈਫਟੀਨੈਂਟ ਪੋ੍ਰ. ਪ੍ਰਿਤਪਾਲ ਸਿੰਘ, ਪੋ੍ਰ. ਅਮਰਜੀਤ ਸਿੰਘ ਤੇ ਸਟਾਫ ਹਾਜ਼ਰ ਸੀ।