
ਬੇਲਾ ਕਾਲਜ ਵਿਖੇ ਖੂਨਦਾਨ ਦਿਵਸ ਮਨਾਇਆ ਗਿਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਖੂਨਦਾਨ ਕੈਂਪ ਲਗਾ ਕੇ ‘ਖੂਨਦਾਨ ਦਿਵਸ’ ਮਨਾਇਆ ਗਿਆ। ਇਹ ਕੈਂਪ ਐਨ.ਸੀ.ਸੀ. (ਨੇਵਲ ਅਤੇ ਆਰਮੀ ਵਿੰਗ) ਐਨ.ਐਸ.ਐਸ. ਯੂਨਿਟ ਅਤੇ ਇੰਸੀਚਿਊਟ ਆਫ ਇਨੋਵੇਸ਼ਨ ਕਾਊਂਸਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਇਹ ਕੈਂਪ ਪੂਰੇ ਨਿਯਮਾਂ ਦੀ ਪਾਲਣਾ ਕਰਦਿਆਂ ਸੰਪੂਰਨ ਹੋਇਆ। ਇਸ ਮੌਕੇ ਖੂਨ ਇੱਕਤਰ ਕਰਨ ਲਈ ਡਾਕਟਰਾਂ ਦੀ ਵਿਸ਼ੇਸ਼ ਟੀਮ ਕਾਲਜ ਕੈਂਪਸ ਵਿੱਚ ਪੁੱਜੀ ਅਤੇ ਇਸ ਵਿੱਚ ਕਾਲਜ ਸਟਾਫ, ਕੈਡਿਟਾਂ ਅਤੇ ਵਿਿਦਆਰਥੀਆਂ ਨੇ ਖੂਨਦਾਨ ਕੀਤਾ। ਉਹਨਾਂ ਕਿਹਾ ਕਿ ਬੇਲਾ ਕਾਲਜ ਪਹਿਲਾਂ ਵੀ ਖੂਨਦਾਨ ਕੈਂਪਾਂ ਅਤੇ ਹੋਰ ਕਈ ਸਮਾਜ ਸੇਵੀ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕੈਂਪ ਦੇ ਦੌਰਾਨ ਸਭ ਖੁੂਨ ਦਾਨੀਆਂ ਨੇ ਖੂਨਦਾਨ ਮਹਾਂਦਾਨ ਕਰਕੇ ਬਚਾਈਆਂ ਜਾ ਸਕਣ ਵਾਲੀਆਂ ਜ਼ਿੰਦਗੀਆਂ ਅਤੇ ਇਸ ਖੇਤਰ ਵਿੱਚ ਪਾਏ ਜਾ ਸਕਣ ਵਾਲੇ ਯੋਗਦਾਨ ਦੀ ਸਹੁੰ ਚੁੱਕੀ। ਇਸ ਮੌਕੇ ਡਾ. ਮਮਤਾ ਅਰੋੜਾ, ਲੈਫਟੀਨੈਂਟ ਪ੍ਰਿਤਪਾਲ ਸਿੰਘ, ਸਹਾਇਕ ਪ੍ਰੋ. ਅਮਰਜੀਤ ਸਿੰਘ, ਕੇਅਰ ਟੇਕਰ ਨੇਵਲ ਵਿੰਗ, ਸਹਾਇਕ ਪ੍ਰੋ. ਸੁਨੀਤਾ ਰਾਣੀ, ਡਾ. ਸੰਦੀਪ ਕੌਰ, ਪ੍ਰਧਾਨ ਆਈ.ਸੀ.ਸੀ. ਅਤੇ ਸਮੂਹ ਸਟਾਫ ਹਾਜਰ ਸੀ।
AMAR SHAHEED BABA AJIT SINGH JUJHAR SINGH MEMORIAL COLLEGE
BELA (ROPAR) 140 111 (PUNJAB)
mail@belacollege.org
Copyright belacollege.org © 2025 . All Rights Reserved. Designed by Infowaves