
ਬੇਲਾ ਕਾਲਜ ਨੇ ਬਾਲ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ਼ ਕਾਲਜ ਬੇਲਾ ਦੇ ਬਾਇੳਟੈਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦੁਆਰਾਂ ਬਾਲ ਦਿਵਸ ਮਨਾਇਆ ਗਿਆ।ਬਾਲ ਦਿਵਸ ਮੌਕੇ ਸਾਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ ਗਿਆ । ਕਾਲਜ ਦੇ ਪ੍ਰਿੰਸੀਪਲ, ਡਾ. ਸਤਵੰਤ ਕੌਰ ਸ਼ਾਹੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਉਹਨਾਂ ਕਿਹਾ ਬਾਲ ਦਿਵਸ ਤੇ ਅਸੀਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ, ਜੋ ਨਾ ਸਿਰਫ਼ ਇੱਕ ਰਾਜਨੇਤਾ ਸਨ, ਸਗੋਂ ਬੱਚਿਆਂ ਦੇ ਇੱਕ ਮਹਾਨ ਪ੍ਰੇਮੀ ਵੀ ਸਨ। ਇੱਕ ਖੁਸ਼ਹਾਲ ਅਤੇ ਸਦਭਾਵਨਾ ਵਾਲੇ ਰਾਸ਼ਟਰ ਲਈ ਉਸ ਦੇ ਦ੍ਰਿਸ਼ਟੀਕੋਣ ਨੇ ਨੌਜਵਾਨ ਮਨਾਂ ਨੂੰ ਆਕਾਰ ਦੇਣ ਵਿੱਚ ਸਿੱਖਿਆ ਦੀ ਭੂਮਿਕਾ 'ਤੇ ਜ਼ੋਰ ਦਿੱਤਾ।ਉਹਨਾਂ ਕਿਹਾ ਸਾਡੇ ਬੱਚੇ ਸਿਰਫ਼ ਭਵਿੱਖ ਦੇ ਵਿਗਆਨੀ ਅਤੇ ਖੋਜਕਰਤਾ ਹੀ ਨਹੀਂ ਹਨ; ਉਹ ਭਵਿੱਖ ਦੇ ਆਗੂ, ਜ਼ਿੰਮੇਵਾਰ ਨਾਗਰਿਕ ਅਤੇ ਹਮਦਰਦ ਮਨੁੱਖ ਵੀ ਹਨ। ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਮਮਤਾ ਅਰੋੜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਇਸ ਬਾਲ ਦਿਵਸ 'ਤੇ, ਆਓ ਅਸੀਂ ਇੱਕ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰੀਏ ਜੋ ਦਿਮਾਗ ਅਤੇ ਦਿਲ ਦੋਵਾਂ ਦਾ ਪਾਲਣ ਪੋਸ਼ਣ ਕਰਦੀ ਹੈ।ਅਸੀਂ ਅਜਿਹਾ ਮਾਹੌਲ ਪੈਦਾ ਕਰੀਏ ਜਿੱਥੇ ਸਾਡੇ ਬੱਚੇ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਲਈ ਸਮਰਥਨ, ਪ੍ਰੇਰਿਤ ਅਤੇ ਉਤਸ਼ਾਹਿਤ ਮਹਿਸੂਸ ਕਰਦੇ ਹਨ। ਅੰਤ ਵਿੱਚ, ਕੇਕ ਸੈਰੇਮਨੀ ਕੀਤੀ ਗਈ ।ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਇਸ ਪ੍ਰੋਗਰਾਨ ਨੂੰ ਨੇਪਰੇ ਚਾੜਨ ਲਈ ਅਸਿਸ. ਪ੍ਰੌ. ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਹਰਸ਼ਿਤਾ ਸੈਣੀ, ਨਵਜੋਤ ਭਾਰਤੀ, ਡਾ. ਸੁਖਦੇਵ, ਡਾ. ਗੁਰਿੰਦਰ, ਗੁਰਵਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਨੇ ਪੂਰਾ ਸਹਿਯੋਗ ਦਿੱਤਾ ।