
ਬੇਲਾ ਕਾਲਜ ਨੇ ਰਾਸ਼ਟਰੀ ਸੰਵਿਧਾਨ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ।ਪਿੰ੍ਰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਹਰ ਸਾਲ ੨੬ ਨਵੰਬਰ ਨੂੰ ਭਾਰਤ ਦਾ ਸੰਵਿਧਾਨ ਅਪਨਾਉਣ ਦੀ ਯਾਦ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ।ਉ੍ਹਨਾਂ ਦੱਸਿਆ ਕਿ ਨਾਗਰਿਕਾਂ ਵਿੱਚ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।ਭਾਰਤ ਦਾ ਸੰਵਿਧਾਨ ਧਰਤੀ ਦੇ ਕਿਸੇ ਵੀ ਦੇਸ਼ ਦਾ ਵਿਸ਼ਵ ਦਾ ਸਭ ਤੋਂ ਲੰਬਾ ਲਿਖਿਤ ਸੰਵਿਧਾਨ ਹੈ, ਜਿਸ ਨੂੰ ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖਿਆ ਗਿਆ ਸੀ।ਇਸ ਮੌਕੇ ਬਾਇਓ ਟੈਕਨਾਲੋਜੀ ਵਿਭਾਗ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜਨ ਦੀ ਅਗਵਾਈ ਕੀਤੀ।ਕੰਪਿਊਟਰ ਸਾਇੰਸ ਵਿਭਾਗ ਵੱਲੋਂ ਨਾਗਰਿਕਾਂ ਨੂੰ ਖਬਰਾਂ ਅਤੇ ਸਾਖਰਤਾ ਦੇ ਜ਼ਰੀਏ ਸਸ਼ਕਤੀਕਰਨ ਕਰਨ ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੇ ਮੁੱਖ ਬੁਲਾਰੇ ਡਾ. ਵਿਜੇਤਾ ਤਨੇਜਾ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀਜ਼ ਨਵੀਂ ਦਿੱਲੀ ਤੋਂ ਸਨ। ਉਹਨਾਂ ਨੇ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣ, ਚੈੱਕ ਕਰਨ ਅਤੇ ਲੜਨ ਦੇ ਤਰੀਕਿਆਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਕੰਪਿਊਟਰ ਸਾਇੰਸ ਵਿਭਾਗ ਅਸਿ.ਪ੍ਰੋ. ਰਾਕੇਸ਼ ਜੋਸ਼ੀ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਅਸਿਸ. ਪ੍ਰੋ. ਤਰਨਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਇਓ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਮਮਤਾ ਅਰੋੜਾ, ਡਾ. ਬਲਜੀਤ ਸਿੰਘ, ਅਸਿਸ. ਪ੍ਰੋ. ਮਨਪ੍ਰੀਤ ਕੌਰ, ਅਸਿਸ.ਪ੍ਰੋ. ਰਮਨਦੀਪ ਕੌਰ, ਅਸਿਸ.ਪ੍ਰੋ. ਜਸਪ੍ਰੀਤ ਕੌਰ, ਅਸਿਸ.ਪ੍ਰੋ. ਲਵ ਸਿੰਗਲਾ, ਡਾ.ਅਵਨੀ, ਅਸਿਸ.ਪ੍ਰੋ. ਮਨਪ੍ਰੀਤ ਕੌਰ, ਅਸਿਸ.ਪ੍ਰੋ. ਨਵਜੋਤ ਭਾਰਤੀ ਅਤੇ ਲਗਭਗ ੨੦੦ ਵਿਦਿਆਰਥੀਆਂ ਨੇ ਹਿੱਸਾ ਲਿਆ।