Go Back

ਬੇਲਾ ਕਾਲਜ ਨੇ ਮਨਾਇਆ ਵਾਤਾਵਰਨ ਸੰਭਾਲ ਦਿਵਸ



ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ‘ਉਨਤ ਭਾਰਤ ਅਭਿਆਨ’ ਅਧੀਨ ਵਿਸ਼ਵ ਵਾਤਾਵਰਨ ਸੰਭਾਲ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਵਿੱਚ “ਸੇ ਨੋ ਟੂ ਪਲਾਸਟਿਕ” ਅਤੇ ਇੰਸੀਚਿਊਟ ਆਫ ਇਨੋਵੇਸ਼ਨ ਕਾਊਂਸਲ ਵੱਲੋਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਵਰ੍ਹੇ ਦੇ ਥੀਮ “ਬੀਟ ਪਲਾਸਟਿਕ ਪਲਿਊਸ਼ਨ” ਦੇ ਤਹਿਤ ਸਮੂਹ ਸਟਾਫ ਵੱਲੋਂ ਸਿੰਗਲ ਯੁਜ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਸਹੰੁ ਚੁੱਕੀ ਅਤੇ ਆਪਣੇ ਚੌਗਿਰਦੇ ਨੂੰ ਸਾਫ ਰੱਖਣ ਦਾ ਅਹਿਦ ਕੀਤਾ। ਇਸ ਮੌਕੇ ਵਿਿਦਆਰਥੀਆਂ ਦੇ ਲੇਖ ਲੇਖਣ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਪੀ.ਜੀ. ਵਿਭਾਗ ਰਾਜਨੀਤੀ ਸ਼ਾਸਤਰ ਵੱਲੋਂ ਵਿਿਦਆਰਥੀਆਂ ਲਈ ਵਿਸ਼ੇਸ਼ ਜਾਣਕਾਰੀ ਇੰਨਫਰਮੇਸ਼ਨ ਬਰੋਸ਼ਰ ਜ਼ਰੀਏ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਇਸ ਤੋਂ ਉਪਰੰਤ ਨੈਸ਼ਨਲ ਇੰਸੀਚਿਊਟ ਆਫ਼ ਟੈਕਨੀਕਲ ਟੀਚਰਜ਼ ਟੇ੍ਰਨਿੰਗ ਐਂਡ ਰਿਸਰਚ ਵੱਲੋਂ ਖੇਤਰੀ ਸੰਸਥਾਵਾਂ ਦੇ ਸਹਿਯੋਗ ਨਾਲ ਡਾ. ਯੂ.ਐਨ.ਰਾਓ ਦੀ ਅਗਵਾਈ ਅਧੀਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੇਲਾ ਕਾਲਜ ਦੇ ਸਟਾਫ ਨੇ ਹਿੱਸਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਅਜੋਕੇ ਸਮੇਂ ਦੀ ਮੁੱਖ ਸਮੱਸਿਆ ਹੈ ਅਤੇ ਇਸ ਬਾਰੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਡਾ. ਯੂ.ਐਨ.ਰਾਓ ਨੇ ਪੋ੍ਰਗਰਾਮ ਦੀ ਭੂਮਿਕਾ ਬੰਨ੍ਹਦਿਆਂ ਵਾਤਾਵਰਨ ਦੇ ਹਰੇਕ ਪੱਖ ‘ਚ ਵੱਧ ਰਹੇ ਗੰਧਲੇਪਣ ਅਤੇ ਕਾਰਬਨ ਫੁੱਟ ਪ੍ਰਿੰਟ ਦੇ ਵਾਧੇ ਨੂੰ ਰੋਕਣ ਲਈ ਸਭਨਾਂ ਨੂੰ ਇਸ ਸੰਵਾਦ ਵਿੱਚ ਹਿੱਸਾ ਲੈਣ ਲਈ ਪੇ੍ਰਰਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਅੰਤਰ ਰਾਸ਼ਟਰੀ ਪੱਧਰ ਤੇ ਮੰਨੀ ਪ੍ਰਮੰਨੀ ਬਾਲ ਹਸਤੀ ਲਿਸੀਪ੍ਰਿਆ ਕੰਗੂਜਾਅ ਨੇ ਸਰੋਤਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਹਰ ਰੋਜ, ਹਰੇਕ ਵਿਅਕਤੀ ਨੂੰ ਹਰ ਸਮੇਂ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ਮੁਨਮੁਨੀ ਪੇੲੈਂਗ, ਆਸਾਮ ਤੋਂ ਮਸ਼ਹੂਰ ਵਾਤਾਵਰਨ ਕਾਰਕੁਨ ਅਤੇ ਪ੍ਰਸਿੱਧ ਵਾਤਾਵਰਨ ਸੰਭਾਲ ਲਹਿਰ ਦੇ ਨੁਮਾਇੰਦੇ ਸ਼੍ਰੀ ਜਗਤ ਸਿੰਘ ਜੰਗਾਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਦਰਖ਼ਤ ਲਗਾਉਣੇ, ਇਹਨਾਂ ਦੀ ਸੰਭਾਲ, ਭੋਂ ਦੀ ਸੰਭਾਲ, ਪਾਣੀ ਦੀ ਮਹੱਤਤਾ ਨੂੰ ਸਮਝਣਾ ਅਤੇ ਇਸ ਦੇ ਨਾਲ ਹੀ ਜੀਵਨ ਦੇ ਹਰੇਕ ਰੂਪ ਲਈ ਸੰਜੀਦਾ ਹੋ ਕੇ ਅਸੀਂ ਆਪਣਾ ਆਲਾ-ਦੁਆਲਾ ਬਚਾ ਸਕਦੇ ਹਾਂ।