
ਬੇਲਾ ਕਾਲਜ ਵਿਖੇ ਬਾਇਓਟੈੱਕ ਸਕਿਲ ਡਿਪੈਂਲਪਮੈੰਟ ਵਰਕਸ਼ਾਪ ਦਾ ਆਯੋਜਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਬਾਇਓਟੈੱਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਦੇ ਵਿ ਦਿਆਰਥੀਆਂ ਲਈ ਏਸੈਂਟ੍ਰਿਕ ਬਾਇਓਟੈੱਕ ਲੈਬ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਆਯੋਜਨ ਕਰਵਾਈ ਗਈ। ਇਸ ਵਿੱਚ ਲਗਭਗ 85 ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸਕਿਲ ਡਿਪੈਂਲਪਮੈੰਟ ਵਰਕਸ਼ਾਪ ਵਿੱਚ ਅਸਲ ਸਮੇਂ ਵਿੱਚ ਕੰਮ ਕਰਨਾ, ਸਿੱਖਣ ਨੂੰ ਵਧੇਰੇ ਵਿਸ਼ਲੇਸ਼ਣਾਤਮਕ ਬਣਾਉਂਦਾ ਹੈ। ਉਹਨਾਂ ਕਿਹਾ ਕਿ ਸਿਖਲਾਈ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਏਸੈਂਟ੍ਰਿਕ ਬਾਇਓਟੈੱਕ ਲੈਬ ਦੇ ਮੁਖੀ ਸ਼੍ਰਿਆ ਜੈਨ ਨੇ ਸਭ ਤੋਂ ਪਹਿਲਾਂ ਆਪਣੀ ਲੈਬਾਟਰੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਪਰੰਤ ਆਪਣੀ ਲੈਬਾਟਰੀ ਵਿੱਚ ਚੱਲ ਰਹੀਆਂ ਟ੍ਰੇਨਿੰਗ ਰਿਸਰਚ ਬਾਰੇ ਦੱਸਿਆ। ਇਸ ਤੋਂ ਬਾਅਦ ਮੈਡਮ ਗੁੰਜਨ ਨੇ ਪ੍ਰੈਕਟੀਕਲ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਵਿਦਿਆਰਥੀਆਂ ਨੂੰ ਗਰੁੱਪਾਂ ਵਿੱਚ ਵੰਡਦੇ ਹੋਏ ਕ੍ਰੋਮਿਕ ਆਕਸੀਡੇਸ਼ਨ ਅਤੇ ਸਿਟਰਿਕ ਐਸਿਡ ਵਰਗੇ ਪ੍ਰੈਕਟੀਕਲ ਕਰਵਾਏ। ਵਰਕਸ਼ਾਪ ਦੇ ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਬਾਇਓਟੈੱਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਦੇ ਮੁਖੀ ਡਾ. ਮਮਤਾ ਅਰੋੜਾ ਨੇ ਪ੍ਰੋਗਰਾਮ ਦੇ ਸਹੀ ਢੰਗ ਨਾਲ ਨੇਪਰੇ ਚਾੜਨ ਤੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਹਰਸ਼ਿਤਾ, ਸਹਾਇਕ ਪ੍ਰੋਫੈਸਰ ਅਮਨਜੋਤ ਕੌਰ, ਸਹਾਇਕ ਪ੍ਰੋਫੈਸਰ ਪੱਲਵੀ, ਸਹਾਇਕ ਪ੍ਰੋਫੈਸਰ ਜਸਪ੍ਰੀਤ ਕੌਰ, ਸਹਾਇਕ ਪ੍ਰੋਫੈਸਰ ਗੁਰਵਿੰਦਰ ਕੌਰ, ਸਹਾਇਕ ਪ੍ਰੋਫੈਸਰ ਆਂਚਲ, ਡਾ. ਸੁਖਦੇਵ ਸਿੰਘ, ਲੈਬ ਸਹਾਇਕ ਸ਼੍ਰੀ ਅਮਨਦੀਪ ਸਿੰਘ ਅਤੇ ਸ਼੍ਰੀਮਤੀ ਸਰਬਜੀਤ ਕੌਰ ਹਾਜ਼ਰ ਸਨ।