
ਬੇਲਾ ਕਾਲਜ ਦੇ ਵਿਦਿਆਰਥੀਆਂ ਵੱਲੋਂ ‘ਸਵਰਾਜ ਇੰਜਣ’ ਮੋਹਾਲੀ ਦਾ ਵਿੱਦਿਅਕ ਦੌਰਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ‘ਸਵਰਾਜ ਇੰਜਣ’, ਮੋਹਾਲੀ ਦਾ ਵਿੱਦਿਅਕ ਦੌਰਾ ਕੀਤਾ ਗਿਆ। ਇਸ ਸੰਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਹਨਾਂ ਗਤੀਵਿਧੀਆਂ ਦਾ ਮੁੱਖ ਮਕਸਦ ਵਿਿਦਆਰਥੀਆਂ ਨੂੰ ਹੈਂਡਸ ਆਨ ਟੇ੍ਰਨਿੰਗ ਅਤੇ ਫ਼ੀਲਡ ਵਿਿਜ਼ਟ ਦੇ ਲਾਭਾਂ ਸੰਬੰਧੀ ਜਾਣੂੰ ਕਰਵਾਉਣਾ ਹੈ। ਇਸ ਵਿੱਦਿਅਕ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਇਸ਼ੂ ਬਾਲਾ ਨੇ ਦੱਸਿਆ ਕਿ ਸਵਰਾਜ ਇੰਜਣ ਦੇ ਪ੍ਰਬੰਧਕੀ ਵਿਭਾਗ ਵਲੋਂ ਸ. ਰਘਬੀਰ ਸਿੰਘ, ਮਸ਼ੀਨ ਸ਼ਾਪ ਤੋਂ ਸ਼੍ਰੀ ਗੌਰਵ ਅਤੇ ਅਸੈਂਬਲੀ ਸ਼ਾਪ ਤੋਂ ਸ਼੍ਰੀ ਸੰਦੀਪ ਨੇ ਵਿਿਦਆਰਥੀਆਂ ਨਾਲ ਰਾਬਤਾ ਕਾਇਮ ਕੀਤਾ।ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਪੱਧਰਾਂ ਤੇ ਹੋ ਰਹੇ ਉਤਪਾਦਨ, ਇਸ ਦੀ ਮਹੱਤਤਾ, ਟੂਲਾਂ ਅਤੇ ਮਾਰਕੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਸਵਰਾਜ ਇੰਜਣ ਦੇ ਅਧੀਨ ਟੇ੍ਰਨਿੰਗ ਦੇ ਲਾਭਾਂ ਅਤੇ ਕਿੱਤਾ, ਮੌਕਿਆਂ ਸੰਬੰਧੀ ਵੀ ਚਾਨਣਾ ਪਾਇਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਵੱਖੋ-ਵੱਖਰੀਆਂ ਯੂਨਿਟਾਂ ਸੰਬੰਧੀ ਸੂਚਨਾ ਪ੍ਰਾਪਤ ਕੀਤੀ।ਇਸ ਵਿੱਦਿਅਕ ਦੌਰੇ ਵਿੱਚ ਵਿਭਾਗ 70 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸਹਾਇਕ ਪੋ੍. ਗਗਨਦੀਪ ਕੌਰ, ਡਾ. ਨਰਿੱਪਇੰਦਰ ਕੌਰ, ਸਹਾਇਕ ਪੋ੍. ਨਵਨੀਤ ਕੌਰ ਅਤੇ ਸਹਾਇਕ ਪੋ੍. ਇੰਦਰਪਾਲ ਕੌਰ ਹਾਜ਼ਰ ਸਨ।