Go Back

ਖੇਤਰ ਯੁਵਕ ਅਤੇ ਲੋਕ ਮੇਲੇ ਵਿੱਚ ਬੇਲਾ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ

ਪਹਿਲੇ ਦਿਨ ਮਾਇਮ ਅਤੇ ਸਕਿੱਟ ਵਿੱਚ ਰਿਹਾ ਮੋਹਰੀ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਰੋਪੜ-ਫਤਿਹਗੜ੍ਹ ਸਾਹਿਬ ਜ਼ੋਨ ਦੇ ਚੱਲ ਰਹੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਦੀ ਜਾਣਕਾਰੀ ਕਾਲਜ ਪ੍ਰਿਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਰੋਪੜ-ਫਤਿਹਗੜ੍ਹ ਸਾਹਿਬ ਜ਼ੋਨ ਦੇ ਖੇਤਰੀ ਯੁਵਕ ਅਤੇ ਕੋਲ ਮੇਲੇ ਵਿੱਚ 59 ਦੇ ਕਰੀਬ ਕਾਲਜ ਹਿੱਸਾ ਲੈ ਰਹੇ ਹਨ। ਇਸ ਵਿੱਚ ਪਹਿਲੇ ਦਿਨ ਬੇਲਾ ਕਾਲਜ ਦੇ ਵਿਿਦਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਪਹਿਲੇ ਦਿਨ ਹੋਈਆਂ ਪੇਸ਼ਕਾਰੀਆਂ ਵਿੱਚ ਵਿਿਦਆਰਥੀਆਂ ਨੇ ਮਾਇਮ ਅਤੇ ਸਕਿੱਟ ਦੀਆਂ ਗਰੁੱਪ ਆਈਟਮਾਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਨ ਬਿਨਾਂ ਰੱਸਾ ਵੱਟਣਾ, ਛਿੱਕੂ ਬਣਾਉਣਾ, ਖਿੱਦੋ ਬਣਾਉਣਾ ਦੀਆਂ ਲੋਕ-ਕਲਾਵਾਂ ਵਿੱਚ ਵਿਿਦਆਰਥੀਆਂ ਨੇ ਵਿਅਕਤੀਗਤ ਤੌਰ ਤੇ ਦੂਜੇ ਸਥਾਨਾਂ ਤੇ ਕਬਜਾ ਕੀਤਾ। ਇਸ ਤੋਂ ਬਿਨਾਂ ਭੰਗੜੇ ਦੀ ਟੀਮ ਨੇ ਆਪਣੇ ਹੁਨਰ ਦਾ ਲੋਹਾ ਮਨਵਾਉਂਦਿਆਂ ਤੀਜਾ ਸਥਾਨ ਹਾਸਲ ਕੀਤਾ ਨਾਲ ਹੀ ਜਨਰਲ ਕੁਇਜ਼ ਵਿੱਚ ਵੀ ਵਿਿਦਆਰਥੀਆਂ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਡਾ. ਸ਼ਾਹੀ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਯੁਵਕ ਅਤੇ ਲੋਕ-ਮੇਲਿਆਂ ਵਿੱਚ ਹਾਸਲ ਹੋਈਆਂ ਪ੍ਰਾਪਤੀਆਂ ਸੰਸਥਾ ਲਈ ਬਹੁਤ ਵੱਡਾ ਮਾਣ ਹੈ ਕਿਉਂਕਿ ਪੇਂਡੁ ਖੇਤਰ ਦੀ ਇਹ ਸੰਸਥਾ ਕਈ ਵੱਡੇ ਕਾਲਜ ਦੇ ਬਰਾਬਰ ਆਪਣੇ ਵਿਿਦਆਰਥੀਆਂ ਦੇ ਹੁਨਰ ਅਤੇ ਕਾਬਲੀਅਤ ਨੂੰ ਤਰਾਸ਼ ਕੇ ਉਹਨਾਂ ਨੂੰ ਸੁਚਾਰੂ ਮੌਕੇ ਪ੍ਰਦਾਨ ਕਰਨ ਵਿੱਚ ਸਾਬਤ ਕਦਮੀਂ ਤੁਰ ਰਹੀ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਬੋਲਦਿਆਂ ਕਿਹਾ ਕਿ ਯੁਵਕ ਅਤੇ ਲੋਕ-ਮੇਲੇ ਵਿਿਦਆਰਥੀਆਂ ਦੇ ਸਿਰ ਸਦਾ ਹੀ ਸਫਲਤਾ ਦਾ ਸਿਹਰਾ ਸਜਦਾ ਰਿਹਾ ਹੈ। ਇਸ ਮੋਕੇ ਖੁਸ਼ੀ ਜਾਹਰ ਕਰਦਿਆਂ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਵਿਿਦਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ. ਮਮਤਾ ਅਰੋੜਾ ਕਾਲਜ ਯੂਥ ਫੈਸਟੀਵਲ ਕੋਆਰਡੀਨੇਟਰ ਪ੍ਰੋ. ਸੁਨੀਤਾ ਰਾਣੀ, ਡਾ. ਹਰਪ੍ਰੀਤ ਕੌਰ, ਸਮੂਹ ਸਟਾਫ਼, ਕੋਚ ਅਤੇ ਵਿਿਦਆਰਥੀ ਮੌਜੂਦ ਸਨ।