
ਬੇਲਾ ਕਾਲਜ ਦੀ ਗੱਤਕਾ ਟੀਮ ਨੇ ਜਿੱਤਿਆ ਗੋਲਡ ਮੈਡਲ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਗੱਤਕਾ ਟੀਮ ਨੇ ਅੰਤਰ ਕਾਲਜ ਗੱਤਕਾ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਸੋਨ ਤਗਮਾ ਜਿੱਤਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੀ ਗੱਤਕਾ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ ਕਾਲਜ ਗੱਤਕਾ ਮੁਕਾਬਲਿਆਂ ਵਿੱਚ ਫਤਿਹ ਕਾਲਜ ਰਾਮਪੁਰਾ ਫੂਲ ਵਿਖੇ ਭਾਗ ਲਿਆ।ਜਿਸ ਵਿੱਚ ਟੀਮ ਈਵੈਂਟ ਫਰੀ ਸੋਟੀ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਖਿਡਾਰੀਆਂ ਦੇ ਕਾਲਜ ਪਹੁੰਚਣ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ. ਜਗਵਿੰਦਰ ਸਿੰਘ ਪੰਮੀ, ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ, ਚੇਅਰਮੈਨ ਫਾਰਮੇਸੀ ਕਾਲਜ ਕੈਪਟਨ ਐੱਮ.ਪੀ.ਸਿੰਘ, ਮੈਂਬਰ ਡਾ. ਕ੍ਰਿਪਾਲ ਸਿੰਘ, ਸ. ਗੁਰਮੇਲ ਸਿੰਘ, ਸਰਪੰਚ ਲਖਵਿੰਦਰ ਸਿੰਘ ਭੂਰਾ ਅਤੇ ਕਾਲਜ ਪਿੰ੍ਰਸੀਪਲ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸਹਾਇਕ ਪੋ੍ਰ. ਪ੍ਰਿਤਪਾਲ ਸਿੰਘ, ਸਹਾਇਕ ਪੋ੍ਰ. ਅਮਰਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਡਾ. ਸੈਲੇਸ਼ ਸ਼ਰਮਾ, ਡਾ. ਮਮਤਾ ਅਰੋੜਾ, ਸ. ਮਿਹਰ ਸਿੰਘ, ਸਹਾਇਕ ਪੋ੍ਰ. ਸੁਨੀਤਾ ਰਾਣੀ ਤੇ ਸਮੂਹ ਸਟਾਫ਼ ਮੌਜੂਦ ਸਨ।