
ਬੇਲਾ ਕਾਲਜ ਪੁੱਜਿਆ ਗ੍ਰਾਮ ਸਭਾ ਚੇਤਨਾ ਕਾਫ਼ਲਾ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਅੱਜ “ਪਿੰਡ ਬਚਾਓ, ਪੰਜਾਬ ਬਚਾਓ ਮਿਸ਼ਨ” ਤਹਿਤ ਆਰੰਭ ਜੋਇਆ “ਗ੍ਰਾਮ ਸਭਾ ਚੇਤਨਾ ਕਾਫ਼ਿਲਾ” ਪੁੱਜਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਇਸ ਕਾਫ਼ਿਲੇ ਦਾ ਸਵਾਗਤ ਕਰਦਿਆਂ ਚੌਤਰਫ਼ੇ ਸੰਕਟ ਵਿੱਚ ਘਿਰੇ ਪੰਜਾਬ ਨੂੰ ਬਚਾਉਣ ਅਤੇ ਬੌਧਿਕ ਵਿਚਾਰਾਂ ਰਾਹੀਂ ਸਮੂਹਿਕ ਚੇਤਨਾ ਫੈਲਾਉਣ ਦੀ ਪਹਿਲਕਦਮੀ ਦੀ ਪ੍ਰੰਸ਼ਸਾ ਕੀਤੀ। ਉਹਨਾਂ ਦੱਸਿਆ ਕਿ ਇਹ ਕਾਫ਼ਿਲਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਚੱਪੜ ਚਿੜੀ ਤੋਂ ਸ਼ੁਰੂ ਹੋਇਆ ਹੈ ਅਤੇ ਅੱਜ ਨੌਜਵਾਨ ਵਰਗ ਨੂੰ ਚੇਤੰਨ ਕਰਨ ਦੇ ਉਦੇਸ਼ ਨਾਲ ਬੇਲਾ ਕਾਲਜ ਵਿਖੇ ਸ਼ਿਰਕਤ ਕਰ ਰਿਹਾ ਹੈ।
ਕਾਲਜ ਵਿਖੇ ਵਿਿਦਆਰਥੀਆਂ ਦੇ ਵੱਡੇ ਇੱਕਠ ਨੂੰ ਸੰਬੋਧਿਤ ਹੁੰਦਿਆਂ ਪੋ੍ਰਗਰਾਮ ਦੇ ਮੁੱਖ ਬੁਲਾਰੇ ਡਾਕਟਰ ਪਿਆਰੇ ਲਾਲ ਗਰਗ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਦੀ ਭੂੁਮਿਕਾ ਤੇ ਚਾਨਣਾ ਪਾਇਆ। ਉਹਨਾਂ ਨੇ ਪੰਚਾਇਤੀ ਚੋਣਾਂ ਅਤੇ ਗ੍ਰਾਮ ਸਭਾਵਾਂ ਵਿੱਚ ਨੌਜਵਾਨ ਦੀ ਭਾਗੀਦਾਰੀ ਸੰਬੰਧੀ ਵੀ ਵਿਚਾਰ ਚਰਚਾ ਕੀਤੀ। ਉਹਨਾਂ ਉਪਰੰਤ ਵਿਸ਼ੇਸ਼ ਬੁਲਾਰੇ ਗਿਆਨੀ ਕੇਵਲ ਸਿੰਘ ਜੀ ਵਿਦਆਰਥੀਆਂ ਦੇ ਸਨਮੁੱਖ ਹੋਏ ਅਤੇ ਉਹਨਾਂ ਆਪਣੇ ਭਾਸ਼ਣ ਵਿੱਚ ਸਿੱਖ ਇਤਿਹਾਸ ਅਤੇ ਚੰਗੀ ਅਗਵਾਈ ਦੀਆਂ ਉਦਾਹਾਰਨਾਂ ਦਿੰਦੇ ਹੋਏ ਪੰਜਾਬ ਦੇ ਪਿੰਡਾਂ ਨੂੰ ਸਹੀ ਸਿਆਸਤੀ ਦੌਰ ਵੱਲ ਲਿਜਾਣ ਲਈ ਨਸ਼ਾ ਮੁਕਤੀ ਅਤੇ ਸੌੜੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਲਾਮਬੰਦ ਹੋਣ ਲਈ ਕਿਹਾ। ਸ. ਕਰਨੈਲ ਸਿੰਘ ਨੇ ਪੰਜਾਬ ਅਤੇ ਇਸ ਦੇ ਪਿੰਡਾਂ ਤੇ ਮੰਡਰਾ ਰਹੇ ਸੰਕਟਾਂ ਅਤੇ ਇਹਨਾਂ ਦੇ ਦਿਖ ਰਹੇ ਅਸਰਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਬੀਬੀ ਅਰਸ਼ਦੀਪ ਕੌਰ ਨੇ ਇਸ ਮੌਕੇ ਨੌਜਵਾਨ ਵਰਗ ਨੂੰ ਆਪਣੇ ਪਿੰਡਾਂ ਅਤੇ ਪੰਜਾਬ ਦੀ ਹੋਂਦ ਬਚਾਉਣ ਲਈ ਆਪਣੇ ਹੱਕਾਂ ਬਾਰੇ ਜਾਗਰੂਕ ਹੋਣ ਲਈ ਪੇ੍ਰਰਿਆ। ਇਸ ਦੇ ਨਾਲ ਹੀ ਸ. ਸ਼ਮਿੰਦਰ ਸਿੰਘ, ਭੱਕੂ ਮਾਜਰਾ ਜੀ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਗ੍ਰਾਮ ਸਭਾ ਚੋਣਾਂ ਮੌਕੇ ਸਾਰਥਿਕ ਤਰੀਕੇ ਵਰਤਣ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦਿੱਤਾ। ਇਸ ਪੋ੍ਰਗਰਾਮ ਵਿੱਚ ਸਟੇਜ ਸਕੱਤਰ ਦੀ ਭੂੁਮਿਕਾ ਸ. ਹਰਪ੍ਰੀਤ ਸਿੰਘ ਭਿਓਰਾ ਨੇ ਨਿਭਾਈ ਅਤੇ ਇਸ ਜਾਗਰੂਕਤਾ ਦੀ ਇਸ ਲੋਅ ਦੇ ਲਾਟ ਬਣ ਜਾਣ ਦੀ ਕਾਮਨਾ ਕੀਤੀ।
ਇਸ ਮੌਕੇ ਕਾਫ਼ਿਲੇ ਦੇ ਮੈਂਬਰ ਸ. ਦਰਸ਼ਨ ਸਿੰਘ ਧਨੇਠਾ, ਸ. ਕਰਨੈਲ ਸਿੰਘ. ਸ਼. ਖੁਸ਼ਹਾਲ ਸਿੰਘ, ਡਾ. ਬਿਮਲ ਭਨੋਟ, ਸ. ਸੁਖਵਿੰਦਰ ਸਿੰਘ, ਗੁਰਮਤਿ ਕਾਲਜ ਚੌਂਤਾ ਆਦਿ ਹਾਜ਼ਰ ਸਨ। ਇਸ ਤੋਂ ਬਿਨਾਂ ਬੇਲਾ ਕਾਲਜ ਦੇ ਅਧਿਆਪਨ ਅਮਲੇ ਵਿੱਚੋਂ ਡਾ. ਮਮਤਾ ਅਰੋੜਾ, ਪੋ੍ਰ. ਰਾਕੇਸ਼ ਜੋਸ਼ੀ, ਪੋ੍ਰ. ਗੁਰਲਾਲ ਸਿੰਘ, ਲੈਫ਼ਟੀਨੈਂਟ ਪ੍ਰਿਤਪਾਲ ਸਿੰਘ, ਪੋ੍ਰ, ਅਮਰਜੀਤ ਸਿੰਘ, ਡਾ. ਅਣਖ ਸਿੰਘ, ਡਾ. ਹਰਪ੍ਰੀਤ ਕੌਰ, ਲਾਇਬੇ੍ਰਰੀਅਨ ਸੀਮਾ ਠਾਕੁਰ ਅਤੇ ਸਮੂਹ ਵਿਿਦਆਰਥੀ ਹਾਜ਼ਰ ਸਨ।