
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੧ਵੇਂ ਪ੍ਰਕਾਸ਼ ਪੁਰਬ ਤੇ ਹਫ਼ਤਾਵਰ ਪ੍ਰੋਗਰਾਮ ਸਮਾਪਤ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ (ਰੋਪੜ) ਵਿਖੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ੫੫੧ਵੇਂ ਪ੍ਰਕਾਸ਼ ਪੁਰਬ ਤੇ ਬੇਲਾ ਕਾਲਜ ਵੱਲੋਂ ਹਫ਼ਤਾਵਰ ਪ੍ਰੋਗਰਾਮ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇ ਜੀ ਨੇ ਸੰਸਾਰ ਭਰ ਵਿੱਚ ਨਿਰਸਵਾਰਥ ਸੇਵਾ ਦੀਆਂ ਸਿੱਖਿਆਵਾਂ ਤੇ ਜੋਰ ਦਿੱਤਾ ਜੋ ਅਜੋਕੇ ਸਮਾਜ ਨੂੰ ਬਹੁਤ ਜਰੂਰਤ ਹੈ। ਸਾਨੂੰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਹਨਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਚੱਲਣ ਲਈ ਕਿਹਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਵਿੱਚ ਲੱਡੂ ਵੰਡੇ ਗਏ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਫਿਜੀਕਲ ਸਾਇੰਸ ਵਿਭਾਗ ਦੇ ਵਿੱਚੋਂ ਅਸਿਸ. ਪ੍ਰੋ. ਰਮਨਜੀਤ ਕੌਰ ਨੇ ੫੪ ਵਿਦਿਆਰਥੀਆਂ ਨੂੰ ਆਨ-ਲਾਈਨ ਜੂਮ ਐਪ ਰਾਹੀਂ ਮੂਲ ਮੰਤਰ ਦਾ ਜਾਪ ਕਰਵਾਇਆ। ਬਾਇਓਟੈੱਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਅਸਿਸ. ਪ੍ਰੋ. ਮਨਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਲੇਖ ਮੁਕਾਬਲੇ ਕਰਵਾਏ ਅਤੇ ੪੦ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਤਰਨਪ੍ਰੀਤ ਕੌਰ (ਬੀ.ਵਾਕ ਭਾਗ ਦੂਜਾ) ਪਹਿਲਾ ਸਥਾਨ, ਦੂਜਾ ਸਥਾਨ ਇੰਦਰਜੀਤ ਕੌਰ (ਬੀ.ਐਸ.ਸੀ. ਬਾਇਓਟੈੱਕ) ਅਤੇ ਤੀਜਾ ਸਥਾਨ ਸੁਖਜੀਤ ਕੌਰ (ਬੀ.ਵਾਕ ਫੂਡ ਪ੍ਰੋਸੈਸਿੰਗ) ਨੇ ਹਾਸਿਲ ਕੀਤਾ।ਅਸਿਸ. ਪ੍ਰੋ. ਸੁਨੀਤਾ ਰਾਣੀ ਹਿਊਮੈਨਟੀਜ਼ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਹਨਾਂ ਵਿੱਚ ਸੌਰਵ ਸ਼ੁਕਲਾ (ਬੀ.ਏ-੧) ਨੇ ਪਹਿਲਾ ਸਥਾਨ, ਸਤਵੀਰ ਸਿੰਘ (ਬੀ.ਏ-੧) ਨੇ ਦੂਜਾ ਸਥਾਨ ਅਤੇ ਕੀਰਤੀ ਮਠਾੜੂ (ਬੀ.ਏ-੨) ਨੇ ਤੀਜਾ ਸਥਾਨ ਹਾਸਿਲ ਕੀਤਾ।ਪੰਜਾਬੀ ਵਿਭਾਗ ਵੱਲੋਂ ਇਸ ਪੁਰਬ ਤੇ ਗੁਰੂ ਨਾਨਕ ਬਗੀਚੀ ਨੂੰ ਸ਼ੁਸੋਭਿਤ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਵੱਲੋ ਲੈਕਚਰ ਆਨ-ਲਾਈਨ ਕਰਵਾਏ ਗਏ। ਇਸ ਮੌਕੇ ਡਾ. ਬਲਜੀਤ ਸਿੰਘ, ਡਾ. ਮਮਤਾ ਅਰੋੜਾ, ਅਸਿਸ.ਪ੍ਰੋ. ਅਮਰਜੀਤ ਸਿੰਘ, ਅਸਿਸ.ਪ੍ਰੋ. ਪ੍ਰਿਤਪਾਲ ਸਿੰਘ, ਅਸਿਸ.ਪ੍ਰੋ. ਰਾਕੇਸ਼ ਜੋਸ਼ੀ, ਅਸਿਸ.ਪ੍ਰੋ. ਗੁਰਲਾਲ ਸਿੰਘ ਸਮੇਤ ਸਮੂਹ ਸਟਾਫ਼ ਵੱਲੋਂ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ ਭਾਵਨਾ ਅਰਪਿਤ ਕੀਤੀ।