
ਬੇਲਾ ਵਿਖੇ ‘ਕਿੱਡ ਜ਼ੀ’ ਸਕੂਲ ਦਾ ਉਦਘਾਟਨ ਅਤੇ ਅਕਾਦਮਿਕ ਵਰ੍ਹੇ ਦਾ ਐਲਾਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਪ੍ਰਬੰਧਕ ਕਮੇਟੀ ਨੇ ਇਲਾਕਾ ਨਿਵਾਸੀਆਂ ਨੂੰ ਇਸ ਅਕਾਦਮਿਕ ਵਰ੍ਹੇ ਇੱਕ ਨਵਾਂ ਤੋਹਫਾ ਦਿੰਦਿਆਂ ਇੱਥੇ ‘ਕਿੱਡ ਜ਼ੀ’ ਸਕੂਲ ਦਾ ਉਦਘਾਟਨ ਕੀਤਾ ਅਤੇ ਇਸਦੇ ਨਾਲ ਹੀ ਇਸ ਅਕਾਦਮਿਕ ਵਰ੍ਹੇ ਲਈ ਦਾਖਲਿਆਂ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਕਿਹਾ ਕਿ ਇਹ ਇੱਕ ਨਵਾਂ ਉਪਰਾਲਾ ਹੈ ਅਤੇ ਇਹ ਸਕੂਲ ਮਹਾਂਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਯੂਨਿਟ ਹੈ। ਉਹਨਾਂ ਕਿਹਾ ਕਿ ਪਹਿਲੇ ਅਕਾਦਮਿਕ ਵਰ੍ਹੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਇਸ ਵਾਰ ਲਈ ਦਾਖਲਾ ਫੀਸ ਅਤੇ ਸਲਾਨਾ ਖਰਚੇ ਮਾਫ ਕੀਤੇ ਗਏ ਹਨ ਅਤੇ ਵਿਿਦਆਰਥੀਆਂ ਨੇ ਮਹਿਜ਼ ਆਪਣੀ ਮਹੀਨਾਵਾਰ ਫੀਸ ਹੀ ਭਰਨੀ ਹੋਵੇਗੀ। ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਨੇ ਕਿਹਾ ਕਿ ‘ਕਿੱਡ ਜ਼ੀ’ ਸਕੂਲ ਆਪਣੇ ਆਪ ਵਿੱਚ ਇੱਕ ਵੱਕਾਰੀ ਸੰਸਥਾ ਹੈ। ਇਸ ਦੀਆਂ ਭਾਰਤ ਅਤੇ ਏਸ਼ੀਆ ਦੇ 750 ਸ਼ਹਿਰਾਂ ਵਿੱਚ 2200 ਦੇ ਕਰੀਬ ਪ੍ਰੀ-ਸਕੂਲ ਹਨ ਅਤੇ ਬੇਲਾ ਦੀ ਧਰਤੀ ਤੇ ਇਸਦੀ ਆਮਦ ਅਤਿਅੰਤ ਵਡਭਾਗੀ ਸਾਬਿਤ ਹੋਵੇਗੀ।ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਲਜ ਪ੍ਰਬੰਧਕ ਕਮੇਟੀ ਸਦਾ ਹੀ ਸਮੇਂ ਦੀਆਂ ਲੋੜਾਂ ਅਨੁਸਾਰ ਬਦਲਾਵਾਂ ਨੂੰ ਗ੍ਰਹਿਣ ਕਰਦੀ ਆਈ ਹੈ ਅਤੇ ਨਵੀਂ ਪੀੜ੍ਹੀ ਨੂੰ ਚੰਗੀ ਨੀਂਹ ਦੇਣ ਦੇ ਹਿੱਤ ‘ਕਿੱਡ ਜ਼ੀ’ ਸਕੂਲ ਬੇਲਾ ਵਿਖੇ ਖੋਲਣ ਦਾ ਕਦਮ ਚੁੱਕਿਆ ਗਿਆ ਹੈ। ਇਹ ਸਕੂਲ ਕੇਂਦਰੀ ਸਿੱਖਿਆ ਬੋਰਡ, ਮੈਟੇਂਸਰੀ ਨਾਲ ਐਫੀਲਿਏਟਡ ਹੈ। ਉਹਨਾਂ ਇਲਾਕਾ ਨਿਵਾਸੀਆਂ ਨੂੰ ਆਪਣੇ ਬਾਲਾਂ ਨੂੰ ਇਸ ਵੱਡੀ ਸੰਸਥਾ ਨਾਲ ਜੋੜਨ ਲਈ ਕਿਹਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਸ਼ਰਮਾ ਵੀ ਮੌਜੂਦ ਸਨ, ਉਹਨਾਂ ਨੇ ਸਕੂਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਅਕਾਦਮਿਕ ਵਰ੍ਹੇ ਲਈ ਪ੍ਰੀ ਨਰਸਰੀ, ਨਰਸਰੀ, ਕਿੰਡਰ ਗਾਰਡਨ ਆਦਿ ਦੇ ਦਾਖਲੇ ਸ਼ਰੂ ਹਨ। ਉਹਨਾਂ ਦੱਸਿਆ ਕਿ ‘ਕਿੱਡ ਜ਼ੀ’ ਸਕੂਲਾਂ ਦਾ ਸਿਲੇਬਸ ਸਮੇਂ ਦੇ ਬਦਲ ਰਹੇ ਸਦੰਰਭਾਂ ਨੂੰ ਮੁੱਖ ਰੱਖ ਕੇ ਹਰੇਕ ਵਿਿਦਆਰਥੀ ਨੂੰ ਦਿਮਾਗ ਦੇ ਹਰ ਹਿੱਸੇ ਨੂੰ ਲੋੜ ਵਿੱਚ ਲਿਆਉਣ ਵਾਸਤੇ ਅਨੇਕਾਂ ਸਹਿ ਵਿੱਦਿਅਕ ਗਤੀਵਿਧੀਆਂ ਨਾਲ ਭਰਪੂਰ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਡਾ. ਸੈਲੇਸ਼ ਸ਼ਰਮਾ ਪ੍ਰਿੰਸੀਪਲ ਫਾਰਮੇਸੀ ਨੇ ਸਭ ਨੂੰ ਇਸ ਨਵੀਂ ਜੁੜੀ ਇਕਾਈ ਦੀ ਮੁਬਾਰਕਬਾਦ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਇਹ ਸੰਸਥਾ ਨਿੱਕੇ ਬਾਲਾਂ ਲਈ ਵਰਦਾਨ ਸਿੱਧ ਹੋਵੇਗੀ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।