
ਬੇਲਾ ਕਾਲਜ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਇੰਸਟੀਚਿਊਟ ਇੰਨੋਵੇਸ਼ਨ ਕਾਊਂਸਲ, ਆਈ.ਕਿਊ.ਐਸ.ਸੀ. ਅਤੇ ਹਿਊਮੈਨਟੀਜ਼ ਵਿਭਾਗ ਵੱਲੋਂ ਵੱਖੋ-ਵੱਖਰੀਆਂ ਗਤੀਵਿਧੀਆਂ ਤਹਿਤ ਬਾਲੜੀ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਰਾਸ਼ਟਰੀ ਬਾਲੜੀ ਦਿਵਸ ਬਹੁਤ ਹੀ ਮਹੱਤਵਪੂਰਨ ਦਿਵਸ ਹੈ ਅਤੇ ਇਹ ਦਿਵਸ ਦੇਸ਼ ਦੀਆਂ ਬੇਟੀਆਂ ਦੇ ਅਧਿਕਾਰਾਂ, ਕਰਤੱਵਾਂ, ਸੁਰੱਖਿਆ ਪ੍ਰਬੰਧਾਂ ਆਦਿ ਸੰਬੰਧੀ ਵਿਚਾਰ ਗੋਸ਼ਟੀ ਕਰਨ ਦਾ ਵਧੀਆ ਪਲੇਟਫਾਰਮ ਮਿਲਦਾ ਹੈ।ਇਸ ਮੌਕੇ ਹਿਊਮੈਨਟੀਜ਼ ਵਿਭਾਗ ਦੀ ‘ਇਸਪਾਇਰਡ ਰੂਟ ਅੇੈਸੋਸੀਏਸ਼ਨ’ ਵੱਲੋਂ “ਹੈਲਥ ਅਤੇ ਹਾਈਜੀਨ” ਵਿਸ਼ੇ ਤੇ ਡਾ. ਦੀਪਿਕਾ ਵੱਲੋਂ ਭਾਸ਼ਣ ਦਿੱਤਾ ਗਿਆ। ਗਤੀਵਿਧੀ ਇੰਚਾਰਜ ਪੋ੍ਰ. ਗਗਨਦੀਪ ਕੌਰ ਨੇ ਡਾ. ਦੀਪਿਕਾ ਦਾ ਧੰਨਵਾਦ ਵਿਅਕਤ ਕੀਤਾ ਕਿ ਉਹਨਾਂ ਭੋਜਨ, ਨਿੱਜੀ ਸਫ਼ਾਈ ਅਤੇ ਚੌਗਿਰਦੇ ਦੀ ਸਫ਼ਾਈ ਆਦਿ ਬਾਰੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਿਨਾਂ ਆਈ.ਸੀ.ਸੀ. ਪ੍ਰਧਾਨ ਡਾ. ਸੰਦੀਪ ਕੌਰ ਨੇ ਅੰਡਰ-ਗ੍ਰੈਜੂਏਟ ਵਿਿਦਆਰਥਣਾਂ ਨਾਲ “ਕਲਾਈਮੇਟ ਚੇਂਜ ਐਂਡ ਵੂਮੈਨ ਹੈਲਥ” ਵਿਸ਼ੇ ਤੇ ਚਰਚਾ ਕੀਤੀ।ਉਹਨਾਂ ਬਦਲਦੇ ਵਾਤਾਵਰਨ ਦੇ ਮਨੁੱਖੀ ਸਿਹਤ ਖਾਸ ਕਰਕੇ ਬਾਲੜੀਆਂ ਦੀ ਸਿਹਤ ਤੇ ਪੈ ਰਹੇ ਪ੍ਰਭਾਵਾਂ ਦੀ ਚਰਚਾ ਕੀਤੀ ਅਤੇ ਵਿਿਦਆਰਥਣਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਲਈ ਪ੍ਰੇਰਿਆ।ਉਪਰੋਕਤ ਬਿਨਾਂ ਪੋ੍ਰ. ਸੁਨੀਤਾ ਰਾਣੀ ਵੱਲੋਂ ਵਿਿਦਆਰਥੀਆਂ ਦੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵਿਿਦਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।ਇਸ ਮੌਕੇ ਡਾ. ਮਮਤਾ ਅਰੋੜਾ, ਡਾ. ਹਰਪ੍ਰੀਤ ਕੌਰ, ਲੈਫਟੀਨੈਂਟ ਪ੍ਰਿਤਪਾਲ ਸਿੰਘ, ਪੋ੍ਰ. ਅਮਰਜੀਤ ਸਿੰਘ ਮੌਜੂਦ ਸਨ।